ਚੰਡੀਗੜ੍ਹ ਨੂੰ ਮਿਲੀ ਪਹਿਲੀ 'ਵੰਦੇ ਭਾਰਤ ਟਰੇਨ', ਊਨਾ-ਦਿੱਲੀ ਦਾ ਸਫ਼ਰ ਕਰਨ ਵਾਲਿਆਂ ਨੂੰ ਮਿਲੇਗਾ ਵੱਡਾ ਫ਼ਾਇਦਾ

Thursday, Oct 13, 2022 - 01:52 PM (IST)

ਚੰਡੀਗੜ੍ਹ ਨੂੰ ਮਿਲੀ ਪਹਿਲੀ 'ਵੰਦੇ ਭਾਰਤ ਟਰੇਨ', ਊਨਾ-ਦਿੱਲੀ ਦਾ ਸਫ਼ਰ ਕਰਨ ਵਾਲਿਆਂ ਨੂੰ ਮਿਲੇਗਾ ਵੱਡਾ ਫ਼ਾਇਦਾ

ਚੰਡੀਗੜ੍ਹ (ਲਲਨ) : ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਪਹਿਲੀ ਵੰਦੇ ਭਾਰਤ ਟਰੇਨ ਮਿਲ ਗਈ ਹੈ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਊਨਾ ਅਤੇ ਦਿੱਲੀ ਦਾ ਸਫ਼ਰ ਵੀ ਘੱਟ ਜਾਵੇਗਾ। ਚੰਡੀਗੜ੍ਹ ਤੋਂ ਅੰਦੌਰਾ-ਅੰਬ ਤੱਕ ਦਾ ਕਰੀਬ 150 ਕਿਲੋਮੀਟਰ ਦਾ ਸਫ਼ਰ ਸਿਰਫ 2 ਘੰਟੇ 20 ਮਿੰਟ 'ਚ ਪੂਰਾ ਕੀਤਾ ਜਾਵੇਗਾ। ਪਹਿਲਾਂ ਐਕਸਪ੍ਰੈੱਸ ਟਰੇਨ 3 ਘੰਟੇ ਲੈਂਦੀ ਸੀ। ਇਹ ਟਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 5 ਮਿੰਟ ਰੁਕੇਗੀ। ਇਸ ਨਾਲ ਊਨਾ ਤੋਂ ਦਿੱਲੀ ਵਿਚਕਾਰ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਯਕੀਨੀ ਤੌਰ ’ਤੇ ਇਹ ਟਰੇਨ ਇਕ ਵੱਡਾ ਤੋਹਫ਼ਾ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਖ਼ਪਤਕਾਰਾਂ ਨੂੰ ਝਟਕਾ, ਸਰਕਾਰ ਨੇ ਬਿਜਲੀ ਦਰਾਂ 'ਚ ਕੀਤਾ ਵਾਧਾ
21 ਅਕਤੂਬਰ ਤੋਂ ਲਗਾਤਾਰ ਚੱਲੇਗੀ : ਹਰੀ ਮੋਹਨ
ਸੀਨੀਅਰ ਡੀ. ਸੀ. ਐੱਮ. ਹਰੀ ਮੋਹਨ ਨੇ ਦੱਸਿਆ ਕਿ ਇਹ ਰੇਲਗੱਡੀ 21 ਅਕਤੂਬਰ ਤੋਂ ਲਗਾਤਾਰ ਚੱਲੇਗੀ। ਇਸ ਲਈ ਰੇਲਵੇ ਬੋਰਡ ਵਲੋਂ ਦੁਬਾਰਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉੱਤਰੀ ਰੇਲਵੇ ਦੀ ਦੂਜੀ ਸਭ ਤੋਂ ਵੱਧ ਰਫ਼ਤਾਰ ਵਾਲੀ ਰੇਲ ਗੱਡੀ ਹੋਵੇਗੀ। ਪਹਿਲਾਂ ਵੰਦੇ ਭਾਰਤ ਰੇਲ ਗੱਡੀ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਚੱਲਦੀ ਸੀ, ਜਦੋਂਕਿ ਹੁਣ ਊਨਾ ਅਤੇ ਦਿੱਲੀ ਵਿਚਕਾਰ ਇਕ ਹੋਰ ਰੇਲ ਗੱਡੀ ਚੱਲੇਗੀ। ਇਸ ਟਰੇਨ ਦੀ ਰਫ਼ਤਾਰ ਕਰੀਬ 180 ਕਿਲੋਮੀਟਰ ਹੋਵੇਗੀ।

ਇਹ ਵੀ ਪੜ੍ਹੋ : ਮੋਹਾਲੀ RPG ਹਮਲੇ ਨਾਲ ਜੁੜੀ ਵੱਡੀ ਖ਼ਬਰ : ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਮੁੰਬਈ ਤੋਂ ਕੀਤਾ ਗਿਆ ਗ੍ਰਿਫ਼ਤਾਰ
ਸ਼ਤਾਬਦੀ ਨਾਲੋਂ 40 ਫ਼ੀਸਦੀ ਜ਼ਿਆਦਾ ਕਿਰਾਇਆ
ਅਧਿਕਾਰੀਆਂ ਨੇ ਕਿਹਾ ਕਿ ਵੰਦੇ ਭਾਰਤ ਦਾ ਕਿਰਾਇਆ ਸ਼ਤਾਬਦੀ ਚੇਅਰ ਕਾਰ ਤੋਂ 40 ਫ਼ੀਸਦੀ ਵੱਧ ਹੋ ਸਕਦਾ ਹੈ। ਫਿਲਹਾਲ ਚੰਡੀਗੜ੍ਹ-ਦਿੱਲੀ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਟਰੇਨ ਦਾ ਕਿਰਾਇਆ ਕਰੀਬ 865 ਰੁਪਏ ਹੈ। ਅਜਿਹੇ 'ਚ ਇਸ ਟਰੇਨ ਦਾ ਕਿਰਾਇਆ 1200 ਰੁਪਏ ਤੱਕ ਹੋ ਸਕਦਾ ਹੈ। ਇਸ ਦੇ ਨਾਲ ਹੀ ਟਰੇਨ ਦੀ ਰਫ਼ਤਾਰ ਸ਼ਤਾਬਦੀ ਅਤੇ ਹੋਰ ਐਕਸਪ੍ਰੈੱਸ ਟਰੇਨਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਹ ਟਰੇਨ ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਸ਼ਤਾਬਦੀ ਤੋਂ 32 ਮਿੰਟ ਪਹਿਲਾਂ ਪੂਰਾ ਕਰ ਲਵੇਗੀ। ਇਸ ਦੇ ਨਾਲ ਹੀ ਸ਼ਤਾਬਦੀ ਰਾਹੀਂ ਚੰਡੀਗੜ੍ਹ-ਦਿੱਲੀ ਵਿਚਕਾਰ ਸਫ਼ਰ ਕਰਨ 'ਚ 3 ਘੰਟੇ 27 ਮਿੰਟ ਲੱਗਦੇ ਹਨ। ਵੰਦੇ ਭਾਰਤ ਟਰੇਨ 'ਚ ਇਹ ਸਫ਼ਰ 2 ਘੰਟੇ 55 ਮਿੰਟ 'ਚ ਪੂਰਾ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News