ਵਾਲਮੀਕਿ ਮੰਦਰ ''ਚ ਰਾਮਾਇਣ ਦੀ ਬੇਅਦਬੀ ''ਤੇ ਭੜਕਿਆ ਵਾਲਮੀਕਿ ਸਮਾਜ

Friday, Sep 01, 2017 - 03:59 AM (IST)

ਵਾਲਮੀਕਿ ਮੰਦਰ ''ਚ ਰਾਮਾਇਣ ਦੀ ਬੇਅਦਬੀ ''ਤੇ ਭੜਕਿਆ ਵਾਲਮੀਕਿ ਸਮਾਜ

ਹੁਸ਼ਿਆਰਪੁਰ, (ਘੁੰਮਣ)- ਪਿਛਲੇ ਦਿਨੀਂ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਬੱਕਾ 'ਚ ਭਗਵਾਨ ਵਾਲਮੀਕਿ ਮੰਦਰ 'ਚ ਸੁਸ਼ੋਭਿਤ ਪਾਵਨ ਗ੍ਰੰਥ ਰਾਮਾਇਣ ਦੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਬੇਅਦਬੀ ਕਾਰਨ ਵਾਲਮੀਕਿ ਸਮਾਜ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 8 ਦਿਨ ਬੀਤਣ ਦੇ ਬਾਵਜੂਦ ਪੁਲਸ ਦੁਆਰਾ ਦੋਸ਼ੀਆਂ ਦਾ ਸੁਰਾਗ ਨਾ ਲਾਏ ਜਾਣ ਕਾਰਨ ਸਮਾਜ 'ਚ ਰੋਸ ਵੱਧ ਰਿਹਾ ਹੈ। ਇਸ ਗੰਭੀਰ ਮੁੱਦੇ ਨੂੰ ਲੈ ਕੇ ਭਗਵਾਨ ਵਾਲਮੀਕਿ ਸ਼ਕਤੀ ਸੈਨਾ ਦੇ ਪ੍ਰਧਾਨ ਐਡਵੋਕੇਟ ਅਜੇ ਕੁਮਾਰ ਦੀ ਅਗਵਾਈ 'ਚ ਇਕ ਪ੍ਰਤੀਨਿਧੀ ਮੰਡਲ ਨੇ ਅੱਜ ਡਿਪਟੀ ਕਮਿਸ਼ਨਰ ਨਾਲ ਭੇਂਟ ਕਰ ਕੇ ਮੁੱਖ ਮੰਤਰੀ ਕੈਪ. ਅਮਰਿੰਦਰ ਨੂੰ ਇਕ ਮੰਗ-ਪੱਤਰ ਭੇਜਣ ਲਈ ਦਿੱਤਾ। 
ਇਸ ਮੌਕੇ ਪ੍ਰਧਾਨ ਅਜੇ ਕੁਮਾਰ ਨੇ ਕਿਹਾ ਕਿ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਗਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਇਕ ਵੀ ਦੋਸ਼ੀ ਗ੍ਰਿਫਤਾਰ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਬੇਨਕਾਬ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਮਨਦੀਪ ਕੁਮਾਰ, ਜਗਤਾਰ ਸਿੰਘ, ਵਿਜੇ ਮੱਟੂ, ਜੋਗਿੰਦਰ ਪਾਲ, ਸੁਖਦੇਵ ਸਿੰਘ, ਰਾਜਨ, ਕਰਨ, ਸੰਨੀ ਆਦਿ ਹਾਜ਼ਰ ਸਨ।


Related News