ਵੈਸ਼ਨੋ ਦੇਵੀ ਜਾ ਰਹੇ ਕਾਰ ਸਵਾਰਾਂ ਨਾਲ ਹਾਈਵੇ ’ਤੇ ਵਾਪਰਿਆ ਹਾਦਸਾ, ਹੋਏ ਜ਼ਖ਼ਮੀ

Tuesday, Feb 16, 2021 - 11:22 AM (IST)

ਵੈਸ਼ਨੋ ਦੇਵੀ ਜਾ ਰਹੇ ਕਾਰ ਸਵਾਰਾਂ ਨਾਲ ਹਾਈਵੇ ’ਤੇ ਵਾਪਰਿਆ ਹਾਦਸਾ, ਹੋਏ ਜ਼ਖ਼ਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਵੈਸ਼ਨੋ ਦੇਵੀ ਮਾਤਾ ਜੀ ਦੇ ਦਰਸ਼ਨ ਕਰਨ ਜਾ ਰਹੇ ਕਾਰ ਸਵਾਰ ਲੋਕ ਹਾਈਵੇ ’ਤੇ ਨੂਰ ਢਾਬਾ ਕੁਰਾਲਾ ਨਜ਼ਦੀਕ ਅੱਜ ਸਵੇਰੇ ਤੜਕੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ’ਚ ਉਕਤ ਲੋਕ ਗੰਭੀਰ ਤੌਰ ’ਤੇ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ 5 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋ ਸ਼ਰਧਾਲੂਆਂ ਦੀ ਕਾਰ ਟਰਾਲੀ ਦੇ ਪਿੱਛੇ ਜਾ ਟਕਰਾਈ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਇਸ ਟੱਕਰ ’ਚ ਅਰਮਿੰਦਰ ਪੁੱਤਰ ਕਾਹੀ ਰਾਮ ਵਾਸੀ ਪਟਨਾ, ਰੁਪੇਸ਼ ਪੁੱਤਰ ਨਰਾਇਣ ਝਾਰਖੰਡ, ਸ਼ਾਮ ਪੁੱਤਰ ਸ਼ੰਕਰ ਪ੍ਰਸਾਦ ਵਾਸੀ ਦਿੱਲੀ, ਪ੍ਰਦੁਮਨ ਪੁੱਤਰ ਆਸ਼ੂਤੋਸ਼ ਵਾਸੀ ਝਾਰਖੰਡ ਜਖ਼ਮੀ ਹੋ ਗਏ ਜਦਕਿ ਅਸਾਮ ਵਾਸੀ ਕੁੜੀ ਦੇ ਮਾਮੂਲੀ ਸੱਟਾਂ ਲੱਗ ਗਈਆਂ। ਹਾਦਸੇ ’ਚ ਹੋਏ ਜ਼ਖ਼ਮੀਆਂ ਨੂੰ ਇਲਾਜ ਵਾਸਤੇ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਸਥਾਨ ’ਤੇ ਪੁੱਜੇ ਥਾਣੇਦਾਰ ਪਰਮਿੰਦਰ ਸਿੰਘ ਦੀ ਟੀਮ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - Basant Panchami 2021: ਬਸੰਤ ਪੰਚਮੀ ’ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ


author

rajwinder kaur

Content Editor

Related News