ਪੰਜਾਬ ’ਚ 18-44 ਉਮਰ ਦੇ ਵਰਗ ਦਾ ਟੀਕਾਕਰਣ ਅੱਜ ਤੋਂ
Friday, May 14, 2021 - 12:44 PM (IST)
ਚੰਡੀਗੜ੍ਹ (ਅਸ਼ਵਨੀ): ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਖੇਤਰਾਂ ’ਚ 18-44 ਉਮਰ ਸਮੂਹ ਦੇ ਟੀਕਾਕਰਣ ਦਾ ਆਗਾਜ਼ ਸ਼ੁੱਕਰਵਾਰ ਯਾਨਿ ਅੱਜ ਤੋਂ ਹੋਵੇਗਾ। ਮੁੱਖ ਮੰਤਰੀ ਨੇ ਸਿਹਤ ਮਹਿਕਮੇ ਨੂੰ ਰਾਜ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ 18-44 ਉਮਰ ਸਮੂਹ ਦੇ ਸਹਿ-ਮਰੀਜ਼ਾਂ ਨੂੰ ਟੀਕੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਦੱਸਣਯੋਗ ਹੈ ਕਿ 1 ਮਈ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਣਾ ਸੀ ਪਰ ਸਮੇਂ ਸਿਰ ਵੈਕਸੀਨ ਨਾ ਆਉਣ ਕਾਰਣ ਇਹ ਸ਼ੁਰੂ ਨਹੀਂ ਹੋ ਸਕਿਆ ਸੀ। 18 ਤੋਂ 45 ਸਾਲ ਦੇ ਲੋਕਾਂ ਲਈ ਫਿਲਹਾਲ ਵੈਕਸੀਨ ਦੀਆਂ 33,000 ਡੋਜ਼ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਦਿੱਤੀਆਂ ਹਨ। ਹੈਲਥ ਡਿਪਾਰਟਮੈਂਟ ਨੇ 1 ਲੱਖ ਡੋਜ਼ ਦੀ ਮੰਗ ਕੀਤੀ ਸੀ ਪਰ ਵੈਕਸੀਨ ਦੀ ਕਮੀ ਕਾਰਨ ਸਿਰਫ਼ ਇੰਨੀਆਂ ਹੀ ਡੋਜ਼ ਮਿਲੀਆਂ ਹਨ। ਹੈਲਥ ਡਿਪਾਰਟਮੈਂਟ ਦੀ ਮੰਨੀਏ ਤਾਂ ਅਗਲੇ ਕੁਝ ਦਿਨਾਂ ਵਿਚ ਵੈਕਸੀਨ ਦੀ ਹੋਰ ਡੋਜ਼ ਸ਼ਹਿਰ ਨੂੰ ਮਿਲੇਗੀ। ਵੈਕਸੀਨੇਸ਼ਨ ਪ੍ਰੋਗਰਾਮ ਸਬੰਧੀ ਡਿਪਾਰਟਮੈਂਟ ਨੇ ਸੈਂਟਰ ਵੀ ਵਧਾ ਦਿੱਤੇ ਹਨ। ਹੁਣ ਰੋਜ਼ਾਨਾ 60 ਤੋਂ ਜ਼ਿਆਦਾ ਸੈਂਟਰਾਂ ’ਤੇ ਵੈਕਸੀਨੇਸ਼ਨ ਡਰਾਈਵ ਹੋ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਕਾਰਨ ਹਾਲਾਤ ਹੋਏ ਬਦ ਤੋਂ ਬਦਤਰ, 186 ਦੀ ਮੌਤ; ਦਵਾਈਆਂ ਦੀ ਕਾਲਾਬਾਜ਼ਾਰੀ ਨੇ ਵਧਾਈ ਚਿੰਤਾ
ਰਜਿਸਟ੍ਰੇਸ਼ਨ ਜ਼ਰੂਰੀ
18 ਤੋਂ 44 ਸਾਲ ਉਮਰ ਵਰਗ ਨੂੰ ਵੈਕਸੀਨ ਲਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ। ਇਸ ਲਈ ਕੋਵਿਨ ਐਪ ਅਤੇ ਅਰੋਗਿਆ ਸੇਤੂ ’ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਪ੍ਰਸ਼ਾਸਨ ਨੇ ਤੈਅ ਕੀਤਾ ਹੈ ਕਿ ਸਾਰੇ ਲੋਕਾਂ ਨੂੰ ਆਨਲਾਈਨ ਅਪਵਾਇੰਟਮੈਂਟ ਤੋਂ ਬਾਅਦ ਹੀ ਸਲਾਟ ਮਿਲੇਗਾ। ਭੀੜ ਨੂੰ ਕੰਟਰੋਲ ਕਰਨ ਲਈ ਫਿਲਹਾਲ ਆਨ ਦਿ ਸਪਾਟ ਰਜਿਸਟ੍ਰੇਸ਼ਨ ਦੀ ਸਹੂਲਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਇਨਫੈਕਸ਼ਨ ਦੇ ਨਾਲ ਮੌਤ ਦਾ ਖ਼ਤਰਾ ਵੀ ਦੇ ਰਿਹੈ ਕੋਵਿਡ ਮਰੀਜ਼ਾਂ ਨੂੰ ਡਿਪ੍ਰੈਸ਼ਨ
ਸਕੂਲਾਂ ’ਚ ਵੀ ਬਣਨਗੇ ਸੈਂਟਰ
ਐਡਵਾਈਜ਼ਰ ਮਨੋਜ ਪਰਿਦਾ ਨੇ ਕਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਵੈਕਸੀਨ ਪਹੁੰਚਾਉਣ ਲਈ ਸੈਂਟਰ ਪਹਿਲਾਂ ਹੀ ਵਧਾ ਦਿੱਤੇ ਹਨ ਪਰ ਇਸ ਉਮਰ ਵਰਗ ਦੇ ਲੋਕਾਂ ਲਈ ਕੁਝ ਸੈਂਟਰ ਸਕੂਲਾਂ ਵਿਚ ਵੀ ਬਣਾਏ ਜਾਣਗੇ, ਜਿੱਥੇ ਲੋਕ ਆਨਲਾਈਨ ਟਾਈਮ ਲੈ ਕੇ ਆ ਸਕਣਗੇ। ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਸਾਰੇ ਸੈਂਟਰਾਂ ’ਤੇ ਕੋਵਿਡ ਪ੍ਰੋਟੋਕਾਲ ਨੂੰ ਲਾਗੂ ਕਰਨ ’ਤੇ ਵੀ ਉਨ੍ਹਾਂ ਦਾ ਫੋਕਸ ਹੈ, ਤਾਂ ਕਿ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਾ ਹੋਵੇ। ਨਾਲ ਹੀ ਮਾਹਿਰਾਂ ਦੀ ਹਾਜ਼ਰੀ ਵਿਚ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕੈਪਟਨ ਨੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਕੀਤਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?