ਉੱਤਰਾਖੰਡ ਦੇ ਵਿਧਾਇਕ ਨੇ ਅੰਮ੍ਰਿਤਸਰ ''ਚ ਲਾਏ ''ਪਾਕਿਸਤਾਨ ਮੁਰਦਾਬਾਦ'' ਦੇ ਨਾਅਰੇ

Sunday, Feb 17, 2019 - 09:46 AM (IST)

ਉੱਤਰਾਖੰਡ ਦੇ ਵਿਧਾਇਕ ਨੇ ਅੰਮ੍ਰਿਤਸਰ ''ਚ ਲਾਏ ''ਪਾਕਿਸਤਾਨ ਮੁਰਦਾਬਾਦ'' ਦੇ ਨਾਅਰੇ

ਅੰਮ੍ਰਿਤਸਰ (ਸਰਬਜੀਤ) - ਉੱਤਰਾਖੰਡ ਜਬਰੇਡਾ ਵਿਧਾਨ ਸਭਾ ਦੇ ਭਾਜਪਾ ਵਿਧਾਇਕ ਦੇਸਰਾਜ ਕਰਨਵਾਲ ਨੇ ਆਪਣੇ ਸਮਰਥਕਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਕਸ਼ਮੀਰ ਪੁਲਵਾਮਾ 'ਚ ਸ਼ਹੀਦ ਹੋਏ ਭਾਰਤੀ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਵਿਧਾਇਕ ਦੇਸਰਾਜ ਕਰਨਵਾਲ ਦੀ ਅਗਵਾਈ ਵਿਚ ਕੋਤਵਾਲੀ ਚੌਕ ਤੋਂ ਜਲਿਆਂਵਾਲਾ ਬਾਗ ਤੱਕ ਤਿਰੰਗੇ ਲਹਿਰਾਉਂਦੇ ਹੋਏ ਭਾਰਤ ਮਾਤਾ ਦੀ ਜੈ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਜਲਿਆਂਵਾਲਾ ਬਾਗ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਇਸ  ਉਪਰੰਤ ਉਨ੍ਹਾਂ ਨੇ  ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕ ਦੇਸ਼ ਦੀ ਅਮਨ ਸ਼ਾਂਤੀ ਦੀ ਅਰਦਾਸ ਵੀ ਕੀਤੀ। ਇਸ ਤੋਂ ਇਲਾਵਾ ਉਹ ਸ਼ਾਮ ਨੂੰ ਭਾਰਤ-ਪਾਕਿ ਸੀਮਾ ਵਾਹਗਾ ਬਾਰਡਰ ਪੁੱਜੇ, ਜਿਥੇ ਉਨ੍ਹਾਂ ਨੇ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸਥਿਤ  ਅੱਤਵਾਦੀਆਂ ਵੱਲੋਂ ਸੀ. ਆਰ. ਪੀ. ਐੱਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਕਾਰਨ ਪਾਕਿਸਤਾਨ ਵਿਚ ਜੰਮ ਕੇ ਅੱਤਵਾਦੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ, ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਮੁਰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ ਨਾਅਰੇ ਵੀ ਲਾਏ। ਇਸ ਮੌਕੇ ਸਤੀਸ਼ ਕੁਮਾਰ ਸ਼ਰਮਾ, ਜਤਿੰਦਰ ਸੈਨੀ, ਦਿਲੀਪ ਚੌਧਰੀ, ਮਾਂਗੇਰਾਮ ਚੌਧਰੀ,  ਰੋਹਿਤ ਚੌਧਰੀ ਸਮੇਤ ਹੋਰ ਕਰਮਚਾਰੀ ਮੌਜੂਦ ਰਹੇ।


author

rajwinder kaur

Content Editor

Related News