UT ਪ੍ਰਸ਼ਾਸਨ ਨੇ ਵਾਪਸ ਲਏ 'ਨੋ ਵੈਕਸੀਨ, ਨੋ ਸਕੂਲ' ਦੇ ਹੁਕਮ, ਹੁਣ ਨਹੀਂ ਖ਼ਰਾਬ ਹੋਵੇਗੀ ਬੱਚਿਆਂ ਦੀ ਪੜ੍ਹਾਈ

Wednesday, May 04, 2022 - 12:20 PM (IST)

UT ਪ੍ਰਸ਼ਾਸਨ ਨੇ ਵਾਪਸ ਲਏ 'ਨੋ ਵੈਕਸੀਨ, ਨੋ ਸਕੂਲ' ਦੇ ਹੁਕਮ, ਹੁਣ ਨਹੀਂ ਖ਼ਰਾਬ ਹੋਵੇਗੀ ਬੱਚਿਆਂ ਦੀ ਪੜ੍ਹਾਈ

ਚੰਡੀਗੜ੍ਹ (ਵਿਜੇ) : ਸ਼ਹਿਰ ਦੇ ਸਕੂਲਾਂ 'ਚ ਵੈਕਸੀਨ ਨਾ ਲਵਾਉਣ ਵਾਲੇ 12 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਦੀ ਆਫਲਾਈਨ ਕਲਾਸ ’ਤੇ ਕੋਈ ਰੋਕ ਨਹੀਂ ਰਹੇਗੀ। ਇਸ ਸਬੰਧੀ ਮੰਗਲਵਾਰ ਯੂ. ਟੀ. ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਹੁਕਮ ਜਾਰੀ ਕਰ ਦਿੱਤੇ ਹਨ। ਸ਼ਹਿਰ ਵਿਚ ਕੋਵਿਡ ਦੀ ਮੌਜੂਦਾ ਸਥਿਤੀ ਨੂੰ ਰੀਵਿਊ ਕਰਨ ਲਈ ਸਲਾਹਕਾਰ ਨੇ ਯੂ. ਟੀ. ਦੇ ਸੈਕਟਰੀ ਹੈਲਥ ਤੋਂ ਜਾਣਕਾਰੀ ਮੰਗੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਸੀ ਕਿ 4 ਮਈ ਤੋਂ 12 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਸਕੂਲਾਂ ਵਿਚ ਆਫਲਾਈਨ ਕਲਾਸ ਨਹੀਂ ਲਾਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਬੀਬੀ 'ਰਾਜਿੰਦਰ ਕੌਰ ਭੱਠਲ' ਨੂੰ ਸਰਕਾਰੀ ਕੋਠੀ ਖ਼ਾਲੀ ਕਰਨ ਦੇ ਹੁਕਮ, ਇਸ ਤਾਰੀਖ਼ ਤੱਕ ਮਿਲਿਆ ਸਮਾਂ

ਵਰਤਮਾਨ ਪਾਜ਼ੇਟਿਵਿਟੀ ਦਰ ਅਤੇ ਯੂ. ਟੀ. ਵਿਚ ਕੋਵਿਡ ਟੀਕਾਕਰਨ ਦੀ ਸਥਿਤੀ ’ਤੇ ਵਿਚਾਰ ਕਰਨ ਤੋਂ ਬਾਅਦ ਅਗਲੇ ਹੁਕਮਾਂ ਤੱਕ ਬੱਚਿਆਂ ਨੂੰ ਆਫਲਾਈਨ ਕਲਾਸ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸਲਾਹਕਾਰ ਨੇ ਕਿਹਾ ਹੈ ਕਿ ਹਾਲਾਂਕਿ ਕੋਵਿਡ ਟੀਕਾਕਰਨ ਬਦਲ ਹੈ, ਫਿਰ ਵੀ ਪ੍ਰਸ਼ਾਸਨ ਦਾ ਇਹ ਕਰਤੱਵ ਹੈ ਕਿ ਨਾਗਰਿਕਾਂ ਨੂੰ ਇਸ ਦੇ ਫ਼ਾਇਦਿਆਂ ਸਬੰਧੀ ਸਿੱਖਿਅਤ ਅਤੇ ਸੂਚਿਤ ਕਰੇ। ਉਨ੍ਹਾਂ ਨੇ ਚੰਡੀਗੜ੍ਹ ਦੇ ਫਿਰ ਸਾਰੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਕੋਵਿਡ ਟੀਕਾਕਰਨ ਸਬੰਧੀ ਸਿੱਖਿਅਤ ਕਰਨ। ਉਨ੍ਹਾਂ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਕੋਵਿਡ ਖ਼ਿਲਾਫ਼ ਟੀਕਾ ਲਵਾਉਣ। 

ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਪਲਾਸਟਿਕ ਦੇ 4 ਥੈਲਿਆਂ 'ਚ ਪੈਕ ਕੀਤੇ ਲਾਸ਼ ਦੇ ਟੋਟੇ, ਸਿਰਫ ਇਕ ਲੱਤ ਤੇ ਬਾਂਹ ਮਿਲੀ
15 ਮਈ ਤੱਕ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਵੈਕਸੀਨੇਸ਼ਨ ਲਾਉਣ ਦੇ ਯਤਨ ਰਹਿਣ ਜਾਰੀ
ਸਕੱਤਰ ਸਿਹਤ ਨੇ ਜਾਣਕਾਰੀ ਦਿੱਤੀ ਹੈ ਕਿ ਸਿੱਖਿਆ ਵਿਭਾਗ ਨਾਲ ਤਾਲਮੇਲ ਕਰ ਕੇ 15 ਮਈ ਤਕ 12 ਤੋਂ 18 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਦਿੱਤੇ ਜਾਣ ਦੇ ਯਤਨਾਂ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਔਸਤਨ 10 ਤੋਂ 12 ਪਾਜ਼ੇਟਿਵ ਕੇਸ ਆ ਰਹੇ ਹਨ ਅਤੇ ਹਫ਼ਤਾਵਾਰ ਪਾਜ਼ੇਟਿਵਿਟੀ ਦਰ 1 ਫ਼ੀਸਦੀ ਤੋਂ ਵੀ ਘੱਟ ਹੈ। 15 ਤੋਂ 18 ਸਾਲ ਤਕ ਦੇ ਬੱਚਿਆਂ ਨੂੰ 98 ਫ਼ੀਸਦੀ ਕੋਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। ਇਹ ਵੀ ਦੱਸਿਆ ਕਿ 12 ਤੋਂ 14 ਸਾਲ ਤਕ ਦੇ ਬੱਚਿਆਂ ਨੂੰ ਕੋਰਬੀਵੈਕਸ ਵੈਕਸੀਨੇਸ਼ਨ ਦਾ 60 ਫ਼ੀਸਦੀ ਟੀਚਾ ਹਾਸਲ ਕੀਤਾ ਜਾ ਚੁੱਕਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News