ਅਮਰੀਕਾ ਮਿਡਟਰਮ ਚੋਣਾਂ ਲਈ ਵੋਟਿੰਗ ਸ਼ੁਰੂ ! ਆਪਣੇ ਅਧਿਕਾਰ ਦੀ ਵਰਤੋਂ ਕਰਨਗੇ 23 ਕਰੋੜ ਵੋਟਰ

Tuesday, Nov 03, 2026 - 05:20 PM (IST)

ਅਮਰੀਕਾ ਮਿਡਟਰਮ ਚੋਣਾਂ ਲਈ ਵੋਟਿੰਗ ਸ਼ੁਰੂ ! ਆਪਣੇ ਅਧਿਕਾਰ ਦੀ ਵਰਤੋਂ ਕਰਨਗੇ 23 ਕਰੋੜ ਵੋਟਰ

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਅੱਜ ਮਿਡਟਰਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। 230 ਮਿਲੀਅਨ ਤੋਂ ਵੱਧ ਯੋਗ ਵੋਟਰ ਅਮਰੀਕੀ ਸੰਸਦ ਦਾ ਫੈਸਲਾ ਕਰਨ ਲਈ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਤਾਜ਼ਾ ਚੋਣ ਸਰਵੇਖਣਾਂ ਅਨੁਸਾਰ ਡੈਮੋਕ੍ਰੇਟਿਕ ਪਾਰਟੀ ਕਈ ਅਹਿਮ ਸੂਬਿਆਂ 'ਚ ਅੱਗੇ ਚੱਲ ਰਹੀ ਹੈ।

ਅਮਰੀਕੀ ਸੰਸਦ ਦੀਆਂ ਸਾਰੀਆਂ 435 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਜਦਕਿ ਸੈਨੇਟ ਦੀਆਂ 100 'ਚੋਂ 35 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਤੋਂ ਇਲਾਵਾ 36 ਸੂਬਿਆਂ 'ਚ ਨਵੇਂ ਗਵਰਨਰਾਂ ਦੀ ਚੋਣ ਹੋਵੇਗੀ। ਫ਼ਿਲਹਾਲ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ 'ਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੈ। ਡੈਮੋਕ੍ਰੇਟਸ ਨੂੰ ਬਹੁਮਤ ਹਾਸਲ ਕਰਨ ਲਈ ਸੀਨੇਟ 'ਚ 4 ਸੀਟਾਂ ਅਤੇ ਹਾਊਸ 'ਚ 3 ਸੀਟਾਂ ਦੀ ਲੋੜ ਹੈ। ਏ.ਬੀ.ਸੀ. ਨਿਊਜ਼ ਅਨੁਸਾਰ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਹੀ 57 ਮਿਲੀਅਨ ਤੋਂ ਵੱਧ ਅਮਰੀਕੀ ਅਰਲੀ ਵੋਟਿੰਗ ਅਤੇ ਮੇਲ ਵੋਟਿੰਗ ਰਾਹੀਂ ਆਪਣੀਆਂ ਵੋਟਾਂ ਪਾ ਚੁੱਕੇ ਹਨ। 

ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ'ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...

ਮਸ਼ਹੂਰ ਅਨੈਲਿਸਿਸਟ ਨੇਟ ਸਿਲਵਰ ਅਤੇ FLIPR 2026 ਦੇ ਅਨੁਮਾਨਾਂ ਅਨੁਸਾਰ ਟੈਕਸਾਸ, ਓਹਾਇਓ, ਮਿਸ਼ੀਗਨ, ਮੇਨ ਅਤੇ ਆਈਓਵਾ ਵਰਗੇ ਪ੍ਰਮੁੱਖ ਸੂਬਿਆਂ 'ਚ ਡੈਮੋਕ੍ਰੇਟਿਕ ਉਮੀਦਵਾਰ ਰਿਪਬਲਿਕਨਾਂ ਤੋਂ ਅੱਗੇ ਚੱਲ ਰਹੇ ਹਨ। ਇਨ੍ਹਾਂ ਵੋਟਾਂ ਦੀ ਗਿਣਤੀ ਮੰਗਲਵਾਰ ਰਾਤ ਤੋਂ ਸ਼ੁਰੂ ਹੋ ਜਾਵੇਗੀ। ਹਾਲਾਂਕਿ, ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਕਾਰਨ ਅੰਤਿਮ ਨਤੀਜੇ ਸਪੱਸ਼ਟ ਹੋਣ ਵਿੱਚ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ- ਟੌਫ਼ੀਆਂ-ਚਾਕਲੇਟਾਂ 'ਚੋਂ ਨਿਕਲ ਰਹੀਆਂ ਸੂਈਆਂ ! Halloween ਮਗਰੋਂ ਪੁਲਸ ਨੇ ਜਾਰੀ ਕੀਤਾ Alert

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News