ਅਮਰੀਕਾ ਦੇ ਸਫਲ ਕਾਰੋਬਾਰੀ ਅਤੇ ਸਮਾਜ ਸੇਵੀ ਕੁਲਵਿੰਦਰ ਸਿੰਘ ਫਲੋਰਾ ''ਡਾਕਟਰੇਟ'' ਦੀ ਡਿਗਰੀ ਨਾਲ ਸਨਮਾਨਿਤ
Thursday, Nov 05, 2026 - 05:33 PM (IST)
ਵਾਸ਼ਿੰਗਟਨ (ਰਾਜ ਗੋਗਨਾ )- ਅਮਰੀਕਾ ਦੇ ਵਰਜੀਨੀਆ ਰਾਜ ਦੇ ਸਫਲ ਕਾਰੋਬਾਰੀ ਅਤੇ ਸਮਾਜ ਭਲਾਈ ਦੇ ਕੰਮਾਂ 'ਚ ਪਹਿਲੀ ਕਤਾਰ 'ਚ ਅੱਗੇ ਆਉਣ ਵਾਲੇ ਕੁਲਵਿੰਦਰ ਸਿੰਘ ਫਲੋਰਾ ਨੂੰ ਜ਼ੁਗ, ਸਵਿਟਜ਼ਰਲੈਂਡ ਵਿੱਚ ਜਾਰੀ ਯੂਰਪੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ ਦੀ ਸੈਨੇਟ ਦੁਆਰਾ "ਡਾਕਟਰੇਟ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ” ਦੀ ਡਿਗਰੀ ਪ੍ਰਦਾਨ ਕੀਤੀ ਗਈ। ਕੁਲਵਿੰਦਰ ਸਿੰਘ ਫਲੋਰਾ ਭਾਈਚਾਰੇ 'ਚ ਮਿਲਾਪੜੇ, ਦਿਆਲੂ ਅਤੇ ਸਫਲ ਕਾਰੋਬਾਰੀ ਹਨ। ਫਲੋਰਾ ਦੀ ਇਸ ਪ੍ਰਾਪਤੀ 'ਤੇ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ’ ਨੇ ਦੱਸਿਆ ਕਿ ਸੰਸਥਾ ਨਾਲ ਵੀ ਜੁੜੇ ਕਾਰੋਬਾਰੀ ਅਤੇ ਲੋਕ ਭਲਾਈ ਦੇ ਕੰਮਾਂ 'ਚ ਯੋਗਦਾਨ ਪਾਉਣ ਵਾਲੇ ਸ: ਕੁਲਵਿੰਦਰ ਸਿੰਘ ਫਲੋਰਾ ਦੀ ਇਹ ਪ੍ਰਾਪਤੀ ਮਹੱਤਵਪੂਰਨ ਹੈ।

ਪੜ੍ਹੋ ਇਹ ਅਹਿਮ ਖ਼ਬਰ- "ਟੈਕਸਾਸ ਵਿਕਾਊ ਨਹੀਂ ਹੈ" ! ਡੈਮੋਕ੍ਰੇਟਿਕ ਆਗੂ ਜੇਮਜ਼ ਟੈਲਾਰਿਕੋ ਨੇ ਐਲਨ ਮਸਕ ਨੂੰ ਦਿੱਤਾ ਸਪੱਸ਼ਟ ਸੰਦੇਸ਼
ਇਸ ਲਈ ਚੇਅਰਮੈਨ ਜੱਸੀ’ ਨੇ ਸਾਰੇ ਬੋਰਡ ਮੈਂਬਰਾਂ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਉਹ ਕੁਲਵਿੰਦਰ ਸਿੰਘ ਫਲੋਰਾ ਦੀ ਪ੍ਰਾਪਤੀ 'ਤੇ ਵਿਸ਼ੇਸ਼ ਮੀਟਿੰਗ ਰੱਖਣਗੇ ਅਤੇ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦੇ ਕੇ ਵਰਜੀਨੀਆ 'ਚ ਸਨਮਾਨਿਤ ਕਰਨਗੇ। ਅਤੇ ਨਾਲ ਹੀ ਜਸ਼ਨ ਵਿੱਚ ਸ਼ਾਮਲ ਹੋਣ ਲਈ ਸਿੱਖਸ ਆਫ਼ ਅਮਰੀਕਾ ਦੇ ਅਹੁਦੇਦਾਰਾ ਅਤੇ ਪਾਰਟੀ ਦੇ ਵਰਕਰਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਗਿਆ। ਜਿੰਨਾਂ 'ਚ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਡਾ: ਜਸਦੀਪ ਸਿੰਘ ਜੱਸੀ ਚੇਅਰਮੈਨ, ਡਾ: ਸਾਜਿਦ ਤਰਾਰ, ਸ.ਬਲਜਿੰਦਰ ਸ. ਸ਼ੰਮੀ ਉਪ-ਪ੍ਰਧਾਨ ਸਿੱਖਸ ਆਫ਼ ਅਮੈਰਿਕਾ, ਸ. ਸੁਖਪਾਲ, ਸ.ਧਨੋਆ, ਸ: ਵਰਿੰਦਰ ਸਿੰਘ, ਸ: ਦਵਿੰਦਰ ਸਿੰਘ ਚਿੱਬ, ਡਾ: ਦਰਸ਼ਨ ਸਿੰਘ ਸਲੂਜਾ, ਸ: ਇੰਦਰਜੀਤ ਸਿੰਘ ਗੁਜਰਾਲ,ਸ: ਗੁਰਵਿੰਦਰ ਸਿੰਘ ਸੇਠੀ, ਕਰਨ ਸਿੰਘ, ਗੁਰਪ੍ਰੀਤ ਸਿੰਘ ਨਕਈ, ਸ: ਗੁਰਚਰਨ ਸਿੰਘ,ਸ: ਚੱਤਰ ਸਿੰਘ ਸੈਣੀ, ਅਤੇ ਉਮਰ ਜੌਨ ਦੇ ਨਾਂ ਸ਼ਾਮਿਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
