ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦਾ ਖੁਲਾਸਾ, ਹਨੀਪ੍ਰੀਤ ''ਤੇ ਫਿਰ ਦਿੱਤਾ ਵੱਡਾ ਬਿਆਨ (ਵੀਡੀਓ)

Tuesday, Oct 31, 2017 - 07:56 PM (IST)

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਇਕ ਵਾਰ ਫਿਰ ਹਨੀਪ੍ਰੀਤ 'ਤੇ ਵੱਡਾ ਖੁਲਾਸਾ ਕੀਤਾ ਹੈ। ਖੱਟਾ ਸਿੰਘ ਨੇ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਦੀ ਖਾਸਮ-ਖਾਸ ਹਨੀਪ੍ਰੀਤ ਜੇਲ 'ਚ ਬੈਠੀ ਹੀ ਰਾਮ ਰਹੀਮ ਦੀ ਪ੍ਰਾਪਰਟੀ ਟਿਕਾਣੇ ਲਗਾ ਰਹੀ ਹੈ। ਖੱਟਾ ਸਿੰਘ ਮੁਤਾਬਕ ਜਿਹੜਾ ਵਿਅਕਤੀ ਹਨੀਪ੍ਰੀਤ ਨੂੰ ਜੇਲ ਵਿਚ ਮਿਲਣ ਆਉਂਦਾ ਹੈ, ਉਸ ਨੂੰ ਹਨੀਪ੍ਰੀਤ ਨਿਰਦੇਸ਼ ਦਿੰਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਵਲੋਂ ਹਨੀਪ੍ਰੀਤ ਦੇ ਨਿਰਦੇਸ਼ਾਂ 'ਤੇ ਕੰਮ ਕੀਤਾ ਜਾਂਦਾ ਹੈ।
ਖੱਟਾ ਸਿੰਘ ਦਾ ਕਹਿਣਾ ਹੈ ਕਿ ਹਨੀਪ੍ਰੀਤ ਇਕ ਬਹੁਤ ਹੀ ਸ਼ਾਤਰ ਲੜਕੀ ਹੈ। ਡੇਰਾ ਵਿਵਾਦ ਤੋਂ ਪਹਿਲਾਂ ਵੀ ਹਨੀਪ੍ਰੀਤ ਹੀ ਡੇਰਾ ਦਾ ਸਾਰਾ ਕੰਮ ਦੇਖਦੀ ਸੀ ਅਤੇ ਗ੍ਰਿਫਤਾਰੀ ਤੋਂ ਪਹਿਲਾਂ ਹਨੀਪ੍ਰੀਤ ਨੇ ਹੀ ਡੇਰੇ ਨਾਲ ਸੰਬੰਧਤ ਕਾਗਜ਼ਾਤ, ਕੈਸ਼ ਅਤੇ ਹੋਰ ਜ਼ਰੂਰੀ ਡਾਕੂਮੈਂਟ ਟਿਕਾਣੇ ਲਗਾ ਦਿੱਤੇ ਸਨ। ਜਿਵੇਂ ਹੀ ਹੁਣ ਕੋਈ ਉਸ ਨੂੰ ਜੇਲ ਵਿਚ ਮਿਲਣ ਜਾਂਦਾ ਹੈ ਤਾਂ ਉਹ ਉਸ ਨੂੰ ਉਨ੍ਹਾਂ ਕਾਗਜ਼ਾਤ ਸੰਬੰਧੀ ਜਾਣਕਾਰੀ ਦਿੰਦੀ ਹੈ।


Related News