ਜਲੰਧਰ ਦੇ 17 ਸਾਲਾ ਨੌਜਵਾਨ ਨੇ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤਾ ਅਮਰੀਕਾ ਦਾ ਰਾਸ਼ਟਰੀ ਸਨਮਾਨ

Saturday, Aug 12, 2023 - 12:26 PM (IST)

ਜਲੰਧਰ ਦੇ 17 ਸਾਲਾ ਨੌਜਵਾਨ ਨੇ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤਾ ਅਮਰੀਕਾ ਦਾ ਰਾਸ਼ਟਰੀ ਸਨਮਾਨ

ਜਲੰਧਰ (ਖੁਰਾਣਾ)–ਵਿਸ਼ਵ ਪ੍ਰਸਿੱਧ ਨੋਬਲ ਪੁਰਸਕਾਰ ਸ਼ੁਰੂ ਕਰਨ ਵਾਲੇ ਪਰਿਵਾਰ ਵੱਲੋਂ ਅਮਰੀਕਾ ਵਿਚ ਗਠਿਤ ਨੈਸ਼ਨਲ ਸੋਸਾਇਟੀ ਆਫ਼ ਹਾਈ ਸਕੂਲ ਸਕਾਲਰਸ ਨੇ ਜਲੰਧਰ ਦੇ 17 ਸਾਲਾ ਨੌਜਵਾਨ ਉਪਕੀਰਤ ਸਿੰਘ ਮੁਲਤਾਨੀ ਨੂੰ ਸੋਸਾਇਟੀ ਦੀ ਲਾਈਫ ਟਾਈਮ ਮੈਂਬਰਸ਼ਿਪ ਆਫਰ ਕਰਕੇ ਅਮਰੀਕਾ ਦਾ ਰਾਸ਼ਟਰੀ ਸਨਮਾਨ ਦਿੱਤਾ ਹੈ। ਅਮਰੀਕਾ ਦੇ ਸ਼ਹਿਰ ਅਟਲਾਂਟਾ ਵਿਚ ਇਸ ਬਾਰੇ ਐਲਾਨ ਸੋਸਾਇਟੀ ਦੇ ਕੋ-ਫਾਊਂਡਰ ਅਤੇ ਪ੍ਰਧਾਨ ਜੇਮਜ ਡਬਲਯੂ ਲੇਵਿਸ ਨੇ ਕੀਤਾ। ਜ਼ਿਕਰਯੋਗ ਹੈ ਕਿ ਉਪਕੀਰਤ ਇਸ ਸਮੇਂ ਕੈਂਬ੍ਰਿਜ ਇੰਟਰਨੈਸ਼ਨਲ ਫਾਊਂਡੇਸ਼ਨ ਸਕੂਲ ਵਿਚ 10+2 ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਅਜੀਤਪਾਲ ਸਿੰਘ ਮਰਚੈਂਟ ਨੇਵੀ ਵਿਚ ਕੈਪਟਨ, ਜਦਕਿ ਮਾਤਾ ਨਵਸੰਦੀਪ ਕੌਰ ਜਲੰਧਰ ਨਗਰ ਨਿਗਮ ਵਿਚ ਸੁਪਰਿੰਟੈਂਡੈਂਟ ਅਹੁਦੇ ’ਤੇ ਹਨ।

ਮਾਤਾ-ਪਿਤਾ ਅਨੁਸਾਰ ਉਪਕੀਰਤ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਅੱਵਲ ਦਰਜੇ ਦਾ ਵਿਦਿਆਰਥੀ ਰਿਹਾ ਹੈ ਅਤੇ ਸੁਪਰ ਮੈਡੀਕਲ ਪੜ੍ਹਾਈ ਦੇ ਨਾਲ-ਨਾਲ ਆਨਲਾਈਨ ਵੀ ਕੁਝ ਨਾ ਕੁਝ ਕਰਦਾ ਰਹਿੰਦਾ ਹੈ। ਆਪਣੀ ਇਸੇ ਪ੍ਰਵਿਰਤੀ ਤਹਿਤ ਉਸਨੇ 120 ਦੇਸ਼ਾਂ ਵਿਚ ਕਾਰਜਸ਼ੀਲ ਨੈਸ਼ਨਲ ਸੋਸਾਇਟੀ ਆਫ ਹਾਈ ਸਕੂਲ ਸਕਾਲਰਸ (ਅਮਰੀਕਾ) ਵਿਚ ਆਪਣਾ ਪ੍ਰੋਫਾਰਮਾ ਭੇਜ ਕੇ ਅਪਲਾਈ ਕਰ ਦਿੱਤਾ, ਜਿੱਥੋਂ ਉਸ ਨੂੰ ਜਵਾਬ ਵਿਚ ਮੈਂਟਲ ਲੈਵਲ ਨਾਲ ਸਬੰਧਤ ਕਈ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਜਵਾਬ ਉਸ ਨੇ ਬਹੁਤ ਸਟੀਕਤਾ ਨਾਲ ਦਿੱਤਾ।

ਇਹ ਵੀ ਪੜ੍ਹੋ-ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ, ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਇਸ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ

ਅਜਿਹੇ ਵਿਚ ਸੋਸਾਇਟੀ ਦੇ ਪ੍ਰਤੀਨਿਧੀਆਂ ਨੇ ਉਸ ਕੋਲੋਂ 10ਵੀਂ ਜਮਾਤ ਦੀ ਮਾਰਕਸ਼ੀਟ ਮੰਗਵਾਈ, ਜਿਸ ਵਿਚ ਉਹ ਸਾਰੇ ਵਿਸ਼ਿਆਂ ਵਿਚ ਏ-ਪਲੱਸ ਗ੍ਰੇਡ ਨਾਲ ਪਾਸ ਹੋਇਆ ਸੀ। ਬੱਚੇ ਦੀ ਪ੍ਰਤਿਭਾ ਨੂੰ ਪਛਾਣਦਿਆਂ ਸੋਸਾਇਟੀ ਦੇ ਸੰਸਥਾਪਕਾਂ ਨੇ ਨਾ ਸਿਰਫ਼ ਉਸ ਨੂੰ ਆਪਣਾ ਲਾਈਫ ਟਾਈਮ ਮੈਂਬਰ ਬਣਾਇਆ, ਸਗੋਂ 30 ਸਤੰਬਰ ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਸਥਿਤ ਕੋਲੰਬੀਆ ਯੂਨੀਵਰਸਿਟੀ ਵਿਚ ਹੋਣ ਵਾਲੇ ਸ਼ਾਨਦਾਰ ਪ੍ਰੋਗਰਾਮ ਦਾ ਵੀ ਸੱਦਾ ਭੇਜਿਆ, ਜਿੱਥੇ ਉਪਕੀਰਤ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਹੁਣ ਉਪਕੀਰਤ ਉਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਅਮਰੀਕਾ ਜਾਣ ਦੀ ਤਿਆਰੀ ਵਿਚ ਹੈ। ਸੋਸਾਇਟੀ ਦੇ ਪ੍ਰਧਾਨ ਜੇਮਸ ਲੇਵਿਸ ਦੱਸਦੇ ਹਨ ਕਿ ਉਪਕੀਰਤ ਵਿਚ ਪੜ੍ਹਾਈ ਪ੍ਰਤੀ ਜਜ਼ਬੇ ਦੇ ਨਾਲ-ਨਾਲ ਉਸ ਦੀ ਮਿਹਨਤਕਸ਼ ਪ੍ਰਵਿਰਤੀ ਅਤੇ ਸੋਸਾਇਟੀ ਪ੍ਰਤੀ ਕਮਿਟਮੈਂਟ ਨੂੰ ਵੇਖਦਿਆਂ ਹੀ ਉਸ ਨੂੰ ਮੈਂਬਰਸ਼ਿਪ ਦਿੱਤੀ ਗਈ, ਜਿਸ ਤਹਿਤ ਭਵਿੱਖ ਵਿਚ ਉਸ ਦੀ ਗ੍ਰੋਥ ਅਤੇ ਕਰੀਅਰ ਦੀ ਚੋਣ ਵਿਚ ਹਰ ਸੰਭਵ ਪੇਸ਼ਕਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਜਲੰਧਰ ਦੇ 2 ਸਕੇ ਭਰਾਵਾਂ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਜਿਗਰੀ ਯਾਰ ਨੇ ਕਮਾਇਆ ਧ੍ਰੋਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News