ਯੂ.ਪੀ.ਤੋਂ ਝੋਨੇ ਦਾ ਭਰਿਆ ਆਇਆ ਟਰਾਲਾ ਕਿਸਾਨਾਂ ਨੇ ਘਰਿਆ

Friday, Oct 16, 2020 - 10:56 AM (IST)

ਯੂ.ਪੀ.ਤੋਂ ਝੋਨੇ ਦਾ ਭਰਿਆ ਆਇਆ ਟਰਾਲਾ ਕਿਸਾਨਾਂ ਨੇ ਘਰਿਆ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਨੇੜਲੇ ਪਿੰਡ ਰੁਪਾਣਾ ਵਿਖੇ ਕਿਸਾਨਾਂ ਨੇ ਅੱਜ ਯੂ.ਪੀ. ਦੇ ਹਰਿਦੋਈ ਤੋਂ ਆਇਆ ਝੋਨੇ ਦਾ ਭਰਿਆ ਇਕ ਟਰਾਲਾ ਘੇਰ ਉਸ ਨੂੰ ਬੰਦ ਕਰ ਦਿੱਤਾ ਅਤੇ ਐੈਲਾਨ ਕੀਤਾ ਕਿ ਇਸ ਟਰਾਲੇ ਨੇੜੇ ਧਰਨਾ ਲਾਇਆ ਜਾਵੇਗਾ ਅਤੇ ਟਰਾਲਾ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਜੋ ਅੱਗੇ ਤੋਂ ਹੋਰ ਟਰਾਲੇ ਇਸ ਤਰ੍ਹਾਂ ਪੰਜਾਬ ਵਿਚ ਨਾ ਆਉਣ।

ਇਹ ਵੀ ਪੜ੍ਹੋ: ਘਰ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ,ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

ਕਿਸਾਨਾਂ ਕਿਹਾ ਕਿ ਕੁਝ ਪ੍ਰਾਈਵੇਟ ਵਪਾਰੀ ਜਾਣਬੁੱਝ ਕਿ ਅਜਿਹਾ ਕਰ ਰਹੇ ਹਨ।ਇਕ ਪਾਸੇ ਤਾਂ ਜਿੱਥੇ ਪਹਿਲਾਂ ਯੂ.ਪੀ. ਦੇ ਕਿਸਾਨ ਤੋਂ ਇਹ ਫਸਲ ਐੱਮ.ਐੱਸ.ਪੀ. ਤੋਂ ਬਹੁਤ ਘੱਟ ਰੇਟ 'ਤੇ ਖਰੀਦ ਉਸਦਾ ਨੁਕਸਾਨ ਕੀਤਾ ਗਿਆ, ਹੁਣ ਇਹ ਪੰਜਾਬ ਸਰਕਾਰ ਦੀ ਮਾਰਕੀਟ ਫੀਸ ਚੋਰੀ ਕਰਕੇ ਝੋਨਾ ਸਿੱਧਾ ਸ਼ੈਲਰ ਵਿਚ ਜਾਵੇਗਾ ਅਤੇ ਫਿਰ ਕਾਗਜ਼ੀ ਹੇਰਾਫੇਰੀ ਵੀ ਹੋਵੇਗੀ। ਫਿਰ ਇਹ ਝੋਨਾ ਪੰਜਾਬ ਦੇ ਕੋਟੇ ਵਿਚ ਪਵੇਗਾ, ਜਿਸ ਨਾਲ ਭਵਿੱਖ ਦੇ ਅੰਕੜਿਆਂ ਵਿਚ ਪ੍ਰਤੀ ਏਕੜ ਝਾੜ ਆਦਿ 'ਤੇ ਫਰਕ ਪਵੇਗਾ ਅਤੇ ਫਸਲ 'ਤੇ ਮਿਲਣ ਵਾਲੀਆਂ ਸਬਸਿਡੀਆਂ 'ਤੇ ਅਸਰ ਪਵੇਗਾ।

ਇਹ ਵੀ ਪੜ੍ਹੋ: ਹੁਣ ਸੰਗਰੂਰ 'ਚ ਸਰਕਾਰੀ ਅਦਾਰਿਆਂ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਕੀ ਕਹਿਣਾ ਹੈ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਦਾ
ਇਸ ਮਾਮਲੇ ਸਬੰਧੀ ਜਦੋਂ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਮਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਯੂ.ਪੀ. ਤੋਂ ਆ ਰਹੇ ਜੋ ਟਰਾਲੇ ਕਿਸਾਨਾਂ ਨੇ ਕਾਬੂ ਕੀਤੇ ਹਨ, ਉਨ੍ਹਾਂ ਕੋਲ ਸ੍ਰੀ ਮੁਕਤਸਰ ਸਾਹਿਬ, ਬਰੀਵਾਲਾ ਦੇ ਰਾਈਸ ਮਿੱਲਰਾਂ ਦੇ ਨਾਂ 'ਤੇ ਬਿੱਲ ਹਨ, ਕਿ ਐਸੋਸੀਏਸ਼ਨ ਅਜਿਹੇ ਮਿੱਲਰਾਂ ਵਿਰੁੱਧ ਕੋਈ ਕਾਰਵਾਈ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਰਾਈਸ ਮਿੱਲਰਾਂ ਨੂੰ ਪਹਿਲਾਂ ਹੀ ਹਦਾਇਤ ਦੇ ਚੁੱਕੀ ਹੈ ਕਿ ਪੰਜਾਬ ਦੇ ਕਿਸਾਨ ਦੀ ਫਸਲ ਨੂੰ ਪਹਿਲ ਦਿੱਤੀ ਜਾਵੇ ਪਰ ਇਸਦੇ ਬਾਵਜੂਦ ਵੀ ਜੇਕਰ ਕੋਈ ਰਾਈਸ ਮਿੱਲਰ ਅਜਿਹਾ ਕਰਦਾ ਹੈ ਤਾਂ ਐਸੋਸੀਏਸ਼ਨ ਉਸਦਾ ਸਾਥ ਨਹੀਂ ਦੇਵੇਗੀ।

ਇਹ ਵੀ ਪੜ੍ਹੋ: ਆੜ੍ਹਤੀਆਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਮੀਟਿੰਗ ਦਾ ਕੀਤਾ ਬਾਈਕਾਟ

ਕੀ ਕਹਿਣਾ ਹੈ ਮਾਰਕੀਟ ਕਮੇਟੀ ਦੇ ਸੈਕਟਰੀ ਦਾ
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਸਰਬਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਪੁੱਜੀ ਅਤੇ ਜਿਵੇਂ ਹੀ ਸ਼ਿਕਾਇਤ ਮਿਲਦੀ ਹੈ, ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News