ਆੜ੍ਹਤੀਆਂ ਦੇ ਬਾਈਕਾਟ ਤੇ ਮੌਸਮ ਦਾ ਅਸਰ, ਪਹਿਲੇ ਦਿਨ ਹੋਈ ਝੋਨੇ ਦੀ ਨਾ-ਮਾਤਰ ਖਰੀਦ

10/01/2019 9:55:44 PM

ਚੰਡੀਗਡ਼੍ਹ, (ਭੁੱਲਰ)-ਪੰਜਾਬ ਸਰਕਾਰ ਵਲੋਂ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹੋਣ ਦੇ ਬਾਵਜੂਦ ਅੱਜ ਸਰਕਾਰੀ ਖਰੀਦ ਦੇ ਪਹਿਲੇ ਦਿਨ ਰਾਜ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਨਾ-ਮਾਤਰ ਹੀ ਹੋਈ। ਆਡ਼੍ਹਤੀਆਂ ਦੀ ਐਸੋਸੀਏਸ਼ਨ ਵਲੋਂ ਦਿੱਤੇ ਬਾਈਕਾਟ ਦੇ ਸੱਦੇ ਦਾ ਅਸਰ ਵੀ ਹੋਇਆ, ਜਿਸ ਕਾਰਨ ਰਾਜ ’ਚ ਕਿਸੇ ਵੀ ਥਾਂ ’ਤੇ ਬੋਲੀ ਨਹੀਂ ਹੋਈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਦਾ ਵੀ ਖਰੀਦ ’ਤੇ ਅਸਰ ਪਿਆ ਹੈ। ਮੌਸਮ ਦੀ ਖਰਾਬੀ ਕਾਰਨ ਖਰੀਦ ਦਾ ਕੰਮ ਕੁਝ ਦਿਨ ਹੋਰ ਪੱਛੜਨ ਦੇ ਆਸਾਰ ਹਨ।

ਆਡ਼੍ਹਤੀਆਂ ਦੀ ਐਸੋਸੀਏਸ਼ਨ ਵਲੋਂ ਵੀ ਉਸ ਸਮੇਂ ਤੱਕ ਖਰੀਦ ਦੇ ਕੰਮ ਦਾ ਬਾਈਕਾਟ ਰੱਖਣ ਦਾ ਐਲਾਨ ਕੀਤਾ ਗਿਆ ਹੈ, ਜਦ ਤੱਕ ਸਰਕਾਰ ਕਿਸਾਨਾਂ ਦੀ ਆਨਲਾਈਨ ਜਾਣਕਾਰੀ ਮੁਹੱਈਆ ਨਾ ਕਰਵਾਉਣ ’ਤੇ ਆਡ਼੍ਹਤ ਰੋਕਣ ਸਬੰਧੀ ਜਾਰੀ ਕੀਤਾ ਗਿਆ ਪੱਤਰ ਵਾਪਸ ਨਹੀਂ ਲੈਂਦੀ। ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਸ ਪੱਤਰ ਖਿਲਾਫ਼ ਪੂਰੇ ਆਡ਼੍ਹਤੀ ਵਰਗ ’ਚ ਰੋਸ ਹੈ।


Arun chopra

Content Editor

Related News