ਸਤਲੁਜ ਦਰਿਆ ''ਚੋਂ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼

Sunday, Dec 16, 2018 - 09:00 PM (IST)

ਸਤਲੁਜ ਦਰਿਆ ''ਚੋਂ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼

ਨੰਗਲ, (ਗੁਰਭਾਗ)— ਨੰਗਲ ਪੁਲਸ ਨੇ ਨੰਗਲ ਡੈਮ ਦੇ ਪਿੱਛੇ ਆਈ. ਟੀ. ਆਈ. ਨੇੜੇ ਸਤਲੁਜ ਦਰਿਆ 'ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਨੂੰ ਬਰਾਮਦ ਕੀਤਾ ਹੈ। ਏ. ਐੱਸ. ਆਈ. ਬਲਬੀਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਨੰਗਲ ਡੈਮ ਦੇ ਪਿੱਛੇ ਸਤਲੁਜ ਦਰਿਆ ਵਿੱਚ ਕਿਸੇ ਨੌਜਵਾਨ ਦੀ ਲਾਸ਼ ਪਾਣੀ 'ਚ ਤੈਰ ਰਹੀ ਹੈ। ਮੌਕੇ 'ਤੇ ਗੌਤਾਖੌਰਾਂ ਨੂੰ ਬੁਲਾਇਆ ਗਿਆ ਤੇ ਹੋਰ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਪਾਣੀ ਤੋਂ ਬਾਹਰ ਕੱਢਿਆ ਗਿਆ। ਲਾਸ਼ ਹਾਲੇ ਪਹਿਚਾਣ ਵਿਚ ਨਹੀਂ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਨੇ ਨੀਲੇ ਰੰਗ ਦੀ ਜੀਨ ਅਤੇ ਰੰਗ ਬਿਰੰਗੀ ਕੋਟੀ ਪਾਈ ਹੋਈ ਹੈ। ਲਾਸ਼ ਨੂੰ ਪਹਿਚਾਣ ਲਈ 72 ਘੰਟਿਆਂ ਤੱਕ ਸੁਰੱਖਿਅਤ ਮੋਰਚਰੀ 'ਚ ਰੱਖਿਆ ਜਾਵੇਗਾ ਅਤੇ ਜੇਕਰ ਕੋਈ ਪਹਿਚਾਣ ਨਾ ਹੋਈ ਤਾਂ ਅਖੀਰ 'ਚ ਲਾਸ਼ ਦਾ ਸੰਸਕਾਰ ਕਰਵਾ ਦਿੱਤਾ ਜਾਵੇਗਾ ।


author

KamalJeet Singh

Content Editor

Related News