ਦੇਸ਼ ਭਰ ''ਚ ਸਭ ਤੋਂ ਸਵੱਛ ਸੰਸਥਾਨਾਂ ''ਚ ਚਿਤਕਾਰਾ ਯੂਨੀਵਰਸਿਟੀ ਨੇ ਹਾਸਲ ਕੀਤਾ ਤੀਜਾ ਸਥਾਨ
Sunday, Sep 17, 2017 - 07:18 AM (IST)

ਚੰਡੀਗੜ੍ਹ - ਆਪਣੀਆਂ ਪ੍ਰਾਪਤੀਆਂ ਵਿਚ ਇਕ ਹੋਰ ਪ੍ਰਾਪਤੀ ਨੂੰ ਜੋੜਦੇ ਹੋਏ ਚਿਤਕਾਰਾ ਯੂਨੀਵਰਸਿਟੀ ਨੇ ਹੁਣ ਸਵੱਛਤਾ 'ਚ ਨਵੀਂ ਮਿਸਾਲ ਕਾਇਮ ਕੀਤੀ ਹੈ। ਦੇਸ਼ ਭਰ ਵਿਚ ਯੂਨੀਵਰਸਿਟੀਜ਼ ਵਿਚਾਲੇ ਹੋਈ ਮੁਕਾਬਲੇਬਾਜ਼ੀ ਵਿਚ ਚਿਤਕਾਰਾ ਯੂਨੀਵਰਸਿਟੀ ਨੇ ਸਭ ਤੋਂ ਸਵੱਛ ਹਾਇਰ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਵਿਚ ਦੇਸ਼ ਭਰ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਭਾਰਤ ਸਰਕਾਰ ਨੇ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਵਲੋਂ ਆਯੋਜਿਤ ਸਵੱਛਤਾ ਰੈਂਕਿੰਗ 2017 ਅਧੀਨ ਨਵੀਂ ਦਿੱਲੀ ਵਿਚ ਕੱਲ ਕੌਮੀ ਪੱਧਰ ਦੇ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜੇਤੂਆਂ ਨੂੰ ਕੇਂਦਰੀ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰੀ ਸ਼੍ਰੀ ਪ੍ਰਕਾਸ਼ ਜਾਵੇਡਕਰ ਨੇ ਪੁਰਸਕਾਰ ਦਿੱਤੇ। ਸਵੱਛਤਾ ਰੈਂਕਿੰਗ 2017 ਮੁਕਾਬਲੇਬਾਜ਼ੀ ਵਿਚ ਦੇਸ਼ ਭਰ ਦੇ ਲਗਭਗ 3500 ਇੰਸਟੀਚਿਊਟਸ ਨੇ ਹਿੱਸਾ ਲਿਆ ਸੀ। ਇਨ੍ਹਾਂ 'ਚੋਂ ਸਵੱਛਤਾ ਐਵਾਰਡ ਦੀਆਂ ਚਾਰ ਵੱਖ-ਵੱਖ ਕੈਟਾਗਰੀਜ਼ ਦੇ 25 ਸੰਸਥਾਨਾਂ ਨੂੰ ਚੁਣਿਆ ਗਿਆ। ਚਿਤਕਾਰਾ ਯੂਨੀਵਰਸਿਟੀ ਵਿਚ ਪੇਪਰ ਰੀਸਾਈਕਲਿੰਗ ਪਲਾਂਟ ਹੈ, ਜਿਸਦੇ ਰਾਹੀਂ ਵੇਸਟ ਪੇਪਰ ਨੂੰ 100 ਫੀਸਦੀ ਤੱਕ ਰੀਸਾਈਕਲ ਕਰਕੇ ਕੈਂਪਸ ਵਿਚ ਵਰਤੋਂ ਕਰਨ ਲਈ ਕੈਰੀ ਬੈਗ, ਫੋਲਡਰ ਜਾਂ ਫਿਰ ਲਿਫਾਫਿਆਂ ਨੂੰ ਬਣਾਇਆ ਜਾਂਦਾ ਹੈ।