ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ

03/13/2021 3:04:53 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਜਸਵਿੰਦਰ)- ਪਿੰਡ ਮੂਨਕ ਖ਼ੁਰਦ ਦੇ ਮਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਦਾ ਸ਼ੁੱਭ ਆਨੰਦ ਕਾਰਜ ਬੇਸ਼ੱਕ ਬੇਹੱਦ ਸਾਦੇ ਢੰਗ ਨਾਲ ਹੋਇਆ ਪਰ ਇਹ ਸਾਦਾ ਵਿਆਹ ਵੀ ਕਿਸਾਨੀ ਰੰਗ ਵਿਚ ਰੰਗਿਆ ਨਜ਼ਰ ਆਇਆ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਡੀ. ਸੀ. ਵੱਲੋਂ ਨਵੀਆਂ ਹਦਾਇਤਾਂ ਜਾਰੀ

ਸਵੇਰੇ ਜਦੋਂ ਮਨਜੀਤ ਸਿੰਘ ਆਪਣੇ ਸ਼ੁੱਭ ਆਨੰਦ ਕਾਰਜ ਵਾਸਤੇ ਹੁਸ਼ਿਆਰਪੁਰ ਰਵਾਨਾ ਹੋਇਆ ਤਾਂ ਵਿਆਹ ਵਾਲੀ ਗੱਡੀ ਨੂੰ ਫੁੱਲਾਂ ਨਾਲ ਸਜਾਉਣ ਦੀ ਬਜਾਏ ਕਿਸਾਨੀ ਝੰਡਾ ਲਾ ਕੇ ਰਵਾਨਾ ਹੋਇਆ। ਆਨੰਦ ਕਾਰਜ ਸਮੇਂ ਵੀ ਸੁਭਾਗੀ ਜੋੜੀ ਨੇ ਲਾਵਾਂ ਫੇਰੇ ਲੈਂਦੇ ਹੋਏ ਕਿਸਾਨੀ ਝੰਡੇ ਨੂੰ ਆਪਣੇ ਹੱਥ ਵਿੱਚ ਫੜਿਆ।

PunjabKesari

ਇਹ ਵੀ ਪੜ੍ਹੋ : ਇਕ ਤਰਫ਼ਾ ਪਿਆਰ ’ਚ ਪਾਗਲ ਹੋਇਆ ਅਗਵਾਕਾਰ, ਮਾਪਿਆਂ ਦੀਆਂ ਅੱਖਾਂ ਸਾਹਮਣੇ ਕੁੜੀ ਲੈ ਕੇ ਹੋਇਆ ਫਰਾਰ

ਇਸ ਮੌਕੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੁਖਵਿੰਦਰ ਸਿੰਘ ਮੂਨਕਾਂ ਅਤੇ ਯੂਥ ਆਗੂ ਸਰਬਜੀਤ ਸਿੰਘ ਮੋਮੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਸੰਸਾਰ ਭਰ ਵਿੱਚ ਸਰਕਾਰ ਖ਼ਿਲਾਫ਼ ਵਿਰੋਧੀ ਲਹਿਰ ਚੱਲ ਰਹੀ ਹੈ, ਉਸੇ ਹੀ ਤਹਿਤ ਹੀ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੰਦੇ ਹੋਏ ਮਨਜੀਤ ਸਿੰਘ ਅਤੇ ਸਮੂਹ ਪਰਿਵਾਰ ਨੇ ਵਿਆਹ ਦੀਆਂ ਰਸਮਾਂ ਨੂੰ ਕਿਸਾਨੀ ਰੰਗ ਵਿੱਚ ਰੰਗੇ ਹੋਏ ਸਿਰੇ ਚਾੜ੍ਹਿਆ। ਮਨਜੀਤ ਸਿੰਘ ਦੇ ਇਸ ਕਦਮ ਦੀ ਹਰ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ।

ਇਹ ਵੀ ਪੜ੍ਹੋ :  ਹੋਲੇ-ਮਹੱਲੇ ਦੌਰਾਨ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਦੁੱਚਿਤੀ ਭਰਪੂਰ ਸਥਿਤੀ, ਉਗਰਾਹਾਂ ਨੇ ਜਤਾਈ ਇਹ ਉਮੀਦ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News