ਦੋ ਬੱਚਿਆਂ ਦੀ ਮਾਂ ਨੂੰ ਕੁਆਰੇ ਮੁੰਡੇ ਨਾਲ ਹੋਇਆ ਪਿਆਰ, ਪਤੀ ਨੂੰ ਦਿੱਤੀ ਚਿਤਾਵਨੀ

12/15/2019 12:39:47 PM

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ 'ਚ ਇਕ ਅਨੋਖੀ ਪ੍ਰੇਮ ਕਹਾਣੀ ਸਹਾਮਣੇ ਆਈ ਹੈ, ਜਿਥੇ ਦੋ ਬੱਚਿਆਂ ਦੀ ਮਾਂ ਨੂੰ ਗੁਆਂਢ 'ਚ ਹੀ ਰਹਿੰਦੇ ਇਕ ਕੁਆਰੇ ਮੁੰਡੇ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਉਹ ਉਸ ਨਾਲ ਘਰੋਂ ਫਰਾਰ ਹੋ ਗਈ। ਪਰ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਉਨ੍ਹਾਂ ਦੋਵਾਂ ਨੂੰ ਲੱਭ ਲਿਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਨੋਨੇ ਦੇ ਰਹਿਣ ਵਾਲੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 10 ਸਾਲ ਪਹਿਲਾਂ ਅਮਨਦੀਪ ਕੌਰ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਉਸ ਨੇ ਦੱਸਿਆ ਕਿ ਉਹ ਮੁੰਬਈ 'ਚ ਕੰਮ ਕਰਦਾ ਹੈ। ਉਸ ਦੀ ਪਤਨੀ ਅਮਨਦੀਪ ਦਾ ਆਪਣੇ ਗੁਆਂਢ 'ਚ ਰਹਿੰਦੇ ਮੁੰਡੇ ਸਰਬਜੀਤ ਸਿੰਘ ਨਾਲ ਚੱਕਰ ਸੀ, ਜੋ ਕਵਾਰਾ ਹੈ। ਮੈਂ ਉਨ੍ਹਾਂ ਦੋਵਾਂ ਨੂੰ ਸਮਝਾਇਆ ਵੀ ਪਰ ਇਹ ਦੋਵੇਂ ਨਹੀਂ ਸਮਝੇ। ਉਸ ਨੇ ਦੱਸਿਆ ਕਿ ਜਦੋਂ ਮੈਂ ਕੰਮ 'ਤੇ ਗਿਆ ਤਾਂ ਪਿੱਛੋ ਦੋਵੇਂ ਫਰਾਰ ਹੋ ਗਏ ਤੇ ਇਕ ਬੱਚੇ ਨੂੰ ਵੀ ਨਾਲ ਲੈ ਗਏ। ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਲੱਭ ਕੇ ਥਾਣੇ 'ਚ ਪੇਸ਼ ਕੀਤਾ। ਉਸ ਨੇ ਪੁਲਸ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਨਾ ਕਰ ਸਕੇ।

PunjabKesari
ਦੂਜੇ ਪਾਸੇ ਅਮਨਦੀਪ ਅਤੇ ਉਸ ਦੇ ਆਸ਼ਕ ਦਾ ਕਹਿਣਾ ਹੈ ਕਿ ਉਹ ਦੋਵੇਂ ਇਕ ਦੂਜੇ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਮਰਜ਼ੀ ਨਾਲ ਹੀ ਘਰੋਂ ਗਏ ਸਨ। ਅਮਨਦੀਪ ਦੇ ਆਪਣੇ ਪਤੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਉਸ ਨੇ ਕਿਹਾ ਕਿ ਜੇਕਰ ਗੁਰਜੰਟ ਮੈਨੂੰ ਤਲਾਕ ਦੇ ਦਿੰਦਾ ਹੈ ਤਾਂ ਠੀਕ ਹੈ ਨਹੀਂ ਤਾਂ ਅਦਾਲਤ ਜਾ ਕੇ ਲੈ ਲਵੇਗੀ। ਇਸ ਸਬੰਧੀ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਵੀ ਦੋਵਾਂ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕੀਤੀ ਜਾਵੇਗੀ।


Baljeet Kaur

Content Editor

Related News