ਅਨੁਰਾਗ ਠਾਕੁਰ ਦਾ ਵੱਡਾ ਐਲਾਨ, ਭਾਰਤ ’ਚ ਹਰ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਲਈ 2.5 ਕਰੋੜ ਦੀ ਮਿਲੇਗੀ ਛੋਟ

Thursday, May 19, 2022 - 01:28 PM (IST)

ਅਨੁਰਾਗ ਠਾਕੁਰ ਦਾ ਵੱਡਾ ਐਲਾਨ, ਭਾਰਤ ’ਚ ਹਰ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਲਈ 2.5 ਕਰੋੜ ਦੀ ਮਿਲੇਗੀ ਛੋਟ

ਕਾਂਸ/ਚੰਡੀਗੜ੍ਹ (ਏ. ਐੱਨ. ਆਈ., ਹਰੀਸ਼) : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਭਾਰਤ ਨੂੰ ਵਿਦੇਸ਼ੀ ਫਿਲਮ ਨਿਰਮਾਤਾਵਾਂ ਲਈ ਇਕ ਪਸੰਦੀਦਾ ਮੰਜ਼ਿਲ ਬਣਾਉਣ ਦੇ ਉਦੇਸ਼ ਨਾਲ ਭਾਰਤ ਨਾਲ ਵਿਦੇਸ਼ੀ ਫਿਲਮਾਂ ਅਤੇ ਵਿਦੇਸ਼ੀ ਸਹਿ-ਨਿਰਮਾਣ ਦੀ ਸ਼ੂਟਿੰਗ ਨੂੰ ਉਤਸ਼ਾਹਿਤ ਕਰਨ ਲਈ 2 ਯੋਜਨਾਵਾਂ ਦਾ ਐਲਾਨ ਕੀਤਾ ਹੈ। ਕਾਂਸ ਫਿਲਮ ਮਾਰਕੀਟ ‘ਮਾਰਚੇ ਡੂ ਫਿਲਮ’ ’ਚ ਇੰਡੀਆ ਪੈਵੇਲੀਅਨ ਦੇ ਉਦਘਾਟਨ ਮੌਕੇ ਆਪਣੇ ਸੰਬੋਧਨ ਦੌਰਾਨ ਅਨੁਰਾਗ ਠਾਕੁਰ ਨੇ ਦੱਸਿਆ ਕਿ ਆਧਿਕਾਰਿਕ ਸਹਿ-ਨਿਰਮਾਣ ਲਈ ਅੰਤਰਰਾਸ਼ਟਰੀ ਫਿਲਮ ਨਿਰਮਾਣ ਕੰਪਨੀਆਂ ਭਾਰਤ ’ਚ ਯੋਗਤਾ ਖਰਚ ’ਤੇ ਵੱਧ ਤੋਂ ਵੱਧ 30 ਫ਼ੀਸਦੀ ਦੀ ਪ੍ਰਤੀਪੂਰਤੀ ਦਾ ਦਾਅਵਾ ਕਰ ਸਕਦੀਆਂ ਹਨ ਜੋ ਵੱਧ ਤੋਂ ਵੱਧ 2 ਕਰੋੜ ਰੁਪਏ ਹੋ ਸਕਦਾ ਹੈ।

ਇਹ ਵੀ ਪੜ੍ਹੋ : ਲੱਗਦੈ ‘ਆਪ ’ ਨੂੰ ਖਤਰੇ ਦਾ ਅਹਿਸਾਸ ਹੋ ਗਿਆ, ਜੋ ਕੇਂਦਰ ਤੋਂ ਵਾਧੂ ਬਲਾਂ ਦੀ ਮੰਗ ਕੀਤੀ : ਕੈਪਟਨ

ਭਾਰਤ ’ਚ ਸ਼ੂਟਿੰਗ ਕਰਨ ਵਾਲੀਆਂ ਵਿਦੇਸ਼ੀ ਫਿਲਮਾਂ ਨੂੰ 5 ਫ਼ੀਸਦੀ ਵਾਧੂ ਪ੍ਰਤੀਪੂਰਤੀ ਦਿੱਤੀ ਜਾਵੇਗੀ ਜੋ ਵੱਧ ਤੋਂ ਵੱਧ 50 ਲੱਖ (65,000 ਅਮਰੀਕੀ ਡਾਲਰ) ਤੱਕ ਹੋਵੇਗੀ ਪਰ ਇਸ ਲਈ ਉਨ੍ਹਾਂ ਨੂੰ ਭਾਰਤ ਵਿਚ 15 ਫੀਸਦੀ ਜਾਂ ਜ਼ਿਆਦਾ ਜਨਸ਼ਕਤੀ ਨੂੰ ਆਪਣੇ ਪ੍ਰਾਜੈਕਟ ਵਿਚ ਕੰਮ ਦੇਣਾ ਹੋਵੇਗਾ।

PunjabKesari

ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਭਾਰਤ ਨਾਲ ਸੰਸਾਰਿਕ ਸਹਿਯੋਗ ਨੂੰ ਉਤਸ਼ਾਹ ਦੇਣਗੀਆਂ ਅਤੇ ਵਿਦੇਸ਼ੀ ਫਿਲਮ ਨਿਰਮਾਤਾਵਾਂ ਤੋਂ ਨਿਵੇਸ਼ ਆਕਰਸ਼ਿਤ ਕਰਨਗੀਆਂ ਅਤੇ ਭਾਰਤ ਨੂੰ ਫਿਲਮਾਂਕਣ ਮੰਜ਼ਿਲ ਦੇ ਰੂਪ ਵਿਚ ਉਤਸ਼ਾਹ ਦੇਣ ਵਿਚ ਮਦਦ ਕਰਨਗੀਆਂ। ਭਾਰਤ ਨੂੰ ਇਕ ਪਸੰਦੀਦਾ ਫਿਲਮਾਂਕਣ ਸਥਾਨ ਬਣਾਉਣ ਲਈ ਸਰਕਾਰ ਦੀ ਮਜ਼ਬੂਤ ਇੱਛਾ ’ਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਇਕ ਮਜ਼ਬੂਤ ਬੌਧਿਕ ਜਾਇਦਾਦ ਵਿਵਸਥਾ ਹੈ ਅਤੇ ਡਿਜ਼ੀਟਲ ਮਾਧਿਅਮ ਹੁਣ ਸਿਨੇਮਾਘਰਾਂ ਅਤੇ ਫਿਲਮਾਂ ਵਰਗੇ ਉਪਭੋਗ ਅਤੇ ਪ੍ਰਸਾਰ ਦੇ ਹੋਰ ਸਥਾਪਤ ਤਰੀਕਿਆਂ ਦਾ ਪੂਰਕ ਹੈ। ਉਨ੍ਹਾਂ ਇੰਡੀਆ ਪਵੇਲੀਅਨ ਵਿਚ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਦੇ 53ਵੇਂ ਸੰਸਕਰਣ ਦਾ ਆਧਿਕਾਰਿਕ ਪੋਸਟਰ ਵੀ ਜਾਰੀ ਕੀਤਾ।

ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ਵੱਲੋਂ ‘ਇਕ ਪਰਿਵਾਰ ਇਕ ਟਿਕਟ’ ਦੇ ਫ਼ੈਸਲੇ ਨਾਲ ਵਧ ਸਕਦੀਆਂ ਨੇ ਕਈ ਦੀਆਂ ਮੁਸ਼ਕਿਲਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Anuradha

Content Editor

Related News