ਅਣਪਛਾਤਿਆਂ ਨੇ ਦੇਰ ਰਾਤ ਬੰਗਾ ''ਚ ਚਲਾਈਆਂ ਗੋਲੀਆਂ, ਇਕ ਦੀ ਮੌਤ

Wednesday, Feb 24, 2021 - 10:37 PM (IST)

ਅਣਪਛਾਤਿਆਂ ਨੇ ਦੇਰ ਰਾਤ ਬੰਗਾ ''ਚ ਚਲਾਈਆਂ ਗੋਲੀਆਂ, ਇਕ ਦੀ ਮੌਤ

ਰੂਪਨਗਰ,ਨਵਾਸਹਿਰ,(ਅਰੋੜਾ)- ਬੰਗਾ ਨੇੜੇ ਪਿੰਡ ਮਜਾਰੀ 'ਚ ਦੇਰ ਰਾਤ ਮੋਟਰਸਾਈਕਲ ਸਵਾਰ 2 ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਜਿਸ 'ਚ ਦੇਸ ਰਾਜ ਪੁੱਤਰ ਜਗਤ ਰਾਮ ਬਾਸੀ ਮਜਾਰੀ ਜੋ ਕਿ 70 ਸਾਲ ਦਾ ਸੀ, ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

PunjabKesari

ਜਾਣਕਾਰੀ ਮੁਤਾਬਕ ਇਹ ਗੋਲੀਆਂ ਮੋਟਰਸਾਈਕਲ 'ਤੇ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ। ਮੋਟਰਸਾਇਕਲ ਸਵਾਰਾਂ ਵੱਲੋਂ ਜਿਨ੍ਹਾਂ 2 ਵਿਅਕਤੀਆਂ 'ਤੇ ਇਹ ਗੋਲੀਆਂ ਚਲਾਈਆਂ ਗਈਆਂ ਉਨ੍ਹਾਂ 'ਚੋਂ ਇਕ ਅਜੇ ਕੁਮਾਰ ਪੁੱਤਰ ਹਰਬੰਸ ਲਾਲ ਅਤੇ ਇਕ ਬਲਵੀਰ ਪੁੱਤਰ ਬਲਦੇਵ ਸਿੰਘ ਵਾਸੀ ਮਜਾਰੀ ਦੇ ਰਹਿਣ ਵਾਲੇ ਹਨ। ਅਣਪਛਾਤਿਆਂ ਵੱਲੋਂ ਲਗਭਗ ਦੋ ਵਾਰ ਇਨ੍ਹਾਂ ਵਿਅਕਤੀਆਂ 'ਤੇ ਗੋਲੀਆਂ ਚਲਾਈਆਂ ਗਈਆਂ ਪਰ ਗੋਲੀ ਉੱਥੇ ਘਰ ਦੇ ਬਾਹਰ ਖੜੇ ਬਜ਼ੁਰਗ ਦੀ ਛਾਤੀ 'ਚ ਜਾ ਲੱਗੀ ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। 

PunjabKesari

ਜਾਣਕਾਰੀ ਮਿਲਣ 'ਤੇ ਬੰਗਾ ਸਦਰ ਦੇ ਐੱਸ. ਐੱਚ. ਓ. ਪਵਨ ਕੁਮਾਰ ਸਿਟੀ ਦੇ ਐੱਸ. ਐੱਚ. ਓ. ਵੀਜੇ ਕੁਮਾਰ ਡੀ.ਐੱਸ.ਪੀ. ਬੰਗਾ ਗੁਰਿੰਦਰ ਪਾਲ ਸਿੰਘ ਡੀ. ਐੱਸ. ਪੀ. ਜਸਵੀਰ ਸਿੰਘ ਅਤੇ ਐੱਸ.ਪੀ. ਬਲਜੀਤ ਸਿੰਘ ਖਹਿਰਾ ਮੌਕੇ 'ਤੇ ਪਹੁੰਚੇ ਹਨ ਅਤੇ ਮਾਮਲੇ ਦੀ ਅਗਲੀ ਕਾਰਵਾਈ 'ਚ ਜੁਟ ਗਏ ।  ਜਾਣਕਾਰੀ ਮੁਤਾਬਕ ਅਜੇ ਵਰਮਾ 'ਤੇ ਇਕ ਮਹੀਨਾ ਪਹਿਲਾਂ ਵੀ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ 'ਚ ਉਹ ਬਾਲ-ਬਾਲ ਬਚਿਆ ਸੀ। 


author

Bharat Thapa

Content Editor

Related News