ਰਜਵਾਹੇ ’ਚੋਂ ਅਣਪਛਾਤੀ ਲਾਸ਼ ਬਰਾਮਦ

07/02/2018 6:24:59 AM

ਬਠਿੰਡਾ,(ਸੁਖਵਿੰਦਰ)- ਬਠਿੰਡਾ-ਮਾਨਸਾ ਰੋਡ ’ਤੇ ਭਾਈ ਮਤੀ ਦਾਸ ਨਗਰ ਨਜਦੀਕ ਰਜਵਾਹੇ ’ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਪੁਲਸ ਮਾਮਲੇ ਦੀ ਪਡ਼ਤਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਰਜਵਾਹੇ ਵਿਚ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਨੂੰ ਦਿੱਤੀ। ਸੂਚਨਾ ਮਿਲਣ ’ਤੇ ਸਹਾਰਾ ਦੀ ਟੀਮ ਮੌਕੇ ’ਤੇ ਪਹੁੰਚੀ।  ਇਸ ਦੌਰਾਨ ਚੌਕੀ ਵਰਧਮਾਨ ਪੁਲਸ ਨੇ ਵੀ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਲਾਸ਼ ਨੂੰ ਸਹਾਰਾ ਵਰਕਰਾਂ ਵੱਲੋਂ ਰਜਵਾਹੇ ’ਚੋਂ ਬਾਹਰ ਕੱਢਿਆ। ਸਹਾਰਾ ਦੇ ਬੁਲਾਰੇ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 26-27 ਸਾਲ ਜਾਪਦੀ ਹੈ ਅਤੇ ਉਸਦੇ ਨੀਲੀ ਜੀਨਸ ਅਤੇ ਕੋਕਾ ਕੋਲਾ ਟੀ-ਸ਼ਰਟ ਪਾਈ ਹੋਈ ਹੈ। ਮ੍ਰਿਤਕ ਦੀ ਜੇਬ ’ਚੋਂ ਇਕ ਮੋਬਾਇਲ ਮਿਲਿਆ ਜਿਸਦੇ ਅਧਾਰ ’ਤੇ ਉਸਦੀ ਸਨਾਖਤ ਕੀਤੀ ਜਾ ਰਹੀ ਹੈ। ਸੰਸਥਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਲਾਸ਼ ਇਕ ਦਿਨ ਪੁਰਾਣੀ  ਲੱਗ ਰਹੀ ਹੈ। 
 


Related News