ਅਣਪਛਾਤੀ ਲਾਸ਼ ਬਰਾਮਦ

04/25/2018 11:40:08 PM

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਪੁਲਸ ਨੂੰ ਅੱਜ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਹੈੱਡ-ਕਾਂਸਟੇਬਲ ਨਸੀਮ ਖਾਨ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਪੈਂਦੀ ਮੇਨ ਸੜਕ ਦੇ ਕੋਲ ਇਕ ਅਣਪਛਾਤੇ ਵਿਅਕਤੀ ਉਮਰ ਤਕਰੀਬਨ 45 ਸਾਲ, ਜਿਸ ਨੇ ਥੋੜ੍ਹੀ-ਥੋੜ੍ਹੀ ਦਾੜ੍ਹੀ ਰੱਖੀ ਹੋਈ ਹੈ, ਸਲੇਟੀ ਰੰਗ ਦਾ ਪਜਾਮਾ ਅਤੇ ਚੈੱਕ ਕਮੀਜ਼ ਪਾਈ ਹੋਈ ਹੈ, ਦੀ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਸ਼ਨਾਖਤ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ 72 ਘੰਟਿਆਂ ਲਈ ਰਖਵਾ ਦਿੱਤੀ ਗਈ ਹੈ।


Related News