ਜ਼ਿਲਾ ਫੂਡ ਸੇਫਟੀ ਅਧਿਕਾਰੀ ਨੇ ਨਵੀਂ ਸਬਜ਼ੀ ਮੰਡੀ 'ਚ ਕੀਤੀ ਅਚਾਨਕ ਚੈਕਿੰਗ

Monday, Dec 04, 2017 - 10:34 AM (IST)

ਜ਼ਿਲਾ ਫੂਡ ਸੇਫਟੀ ਅਧਿਕਾਰੀ ਨੇ ਨਵੀਂ ਸਬਜ਼ੀ ਮੰਡੀ 'ਚ ਕੀਤੀ ਅਚਾਨਕ ਚੈਕਿੰਗ

ਮੋਗਾ (ਵੀਪਨ)- ਸਿਵਲ ਸਰਜਨ ਡਾ. ਮਨਜੀਤ ਸਿੰਘ ਦੇ ਆਦੇਸ਼ਾਂ 'ਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਟੀਮ ਸਮੇਤ ਸਥਾਨਿਕ ਨਵੀਂ ਸਬਜ਼ੀ ਮੰਡੀ 'ਚ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਨੇ ਅਦਰਕ ਨੂੰ ਤੇਜ਼ਾਬ 'ਚ ਧੋਣ ਨੂੰ ਲੈ ਕੇ ਸ਼ੱਕ ਜਤਾਉਦਿਆਂ ਅਦਰਕ ਦੇ ਦੋ ਸੈਂਪਲ ਲਏ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋ ਸੈਂਪਲ ਮਟਰਾਂ ਦੇ ਵੀ ਲਏ।

PunjabKesari

ਜਾਣਕਾਰੀ ਦਿੰਦੇ ਹੋਏ ਜ਼ਿਲਾ ਫੂਡ ਅਧਿਕਾਰੀ ਅਭਿਨਵ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਬਜ਼ੀ ਮੰਡੀ 'ਚ ਅਦਰਕ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਹੈ। ਜਿਸ ਨੂੰ ਧੋਣ ਲਈ ਤੇਜ਼ਾਬ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਆਪਣੀ ਟੀਮ ਦੇ ਦੀਵਾਨ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਅਦਰਕ ਦੀ ਜਾਂਚ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ। ਜਿਸ ਦੇ ਚਲਦਿਆਂ ਉਨ੍ਹਾਂ ਨੇ ਇਸਦੇ 2 ਸੈਂਪਲ ਲਏ। ਉਨ੍ਹਾਂ ਨੇ ਕਿਹਾ ਕਿ ਇਹ ਸਾਮਾਨ ਮੰਡੀ ਦੇ ਮਾਂ ਲੱਛਮੀ ਟ੍ਰੈਡਰ, ਮਾਂ ਚਿੰਤਪੂਰਨੀ ਟ੍ਰੈਡਰ, ਗਰੋਵਰ ਅਤੇ ਦਵਿੰਦਰ ਟ੍ਰੈਡਰ ਦਾ ਸੀ, ਜਿਨ੍ਹਾਂ ਦੇ ਉਨ੍ਹਾਂ ਨੇ ਸੈਂਪਲ ਲਏ ਹਨ।


Related News