ਗੈਰ-ਕਾਨੂੰਨੀ ਮਾਈਨਿੰਗ ਤਹਿਤ ਵਾਹਨਾਂ ਸਣੇ 3 ਕਾਬੂ, 1 ਫਰਾਰ

Thursday, Aug 24, 2017 - 02:31 AM (IST)

ਗੈਰ-ਕਾਨੂੰਨੀ ਮਾਈਨਿੰਗ ਤਹਿਤ ਵਾਹਨਾਂ ਸਣੇ 3 ਕਾਬੂ, 1 ਫਰਾਰ

ਰਾਹੋਂ,   (ਪ੍ਰਭਾਕਰ)-  ਗੈਰ-ਕਾਨੂੰਨੀ ਢੰਗ ਨਾਲ ਸਤਲੁਜ ਦਰਿਆ 'ਚੋਂ ਰੇਤਾ ਭਰ ਕੇ ਲਿਆਉਣ ਵਾਲੀਆਂ ਟ੍ਰੈਕਟਰ-ਟਰਾਲੀਆਂ ਨੂੰ ਜ਼ਬਤ ਕਰ ਕੇ 3 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕੀਤਾ। 
ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਏ. ਐੱਸ. ਆਈ. ਨਿਸ਼ਾਨ ਸਿੰਘ ਪੁਲਸ ਪਾਰਟੀ ਨਾਲ ਪਿੰਡ ਮਲਕਪੁਰ ਬੰਨ੍ਹ 'ਤੇ ਚੈਕਿੰਗ ਕਰਨ ਲਈ ਜਾ ਰਹੇ ਸੀ ਕਿ ਸਤਲੁਜ ਦਰਿਆ ਦੇ ਬੰਨ੍ਹ ਦੇ ਇਕ ਪਾਸੇ ਚਾਰ ਰੇਤਾ ਨਾਲ ਭਰੀਆਂ ਟ੍ਰੈਕਟਰ-ਟਰਾਲੀਆਂ ਆਈਆਂ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਡਰਾਈਵਰ ਪੁਖਤਾ ਸਬੂਤ ਨਹੀਂ ਵਿਖਾ ਸਕੇ, ਜਿਸ 'ਤੇ ਪੁਲਸ ਨੇ ਤਿੰਨ ਡਰਾਈਵਰਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ, ਜਦੋਂਕਿ ਇਕ ਫਰਾਰ ਹੋ ਗਿਆ। ਪੁਲਸ ਨੇ ਚਾਰੇ ਟ੍ਰੈਕਟਰ-ਟਰਾਲੀਆਂ ਨੂੰ ਜ਼ਬਤ ਕਰ ਕੇ ਡਰਾਈਵਰਾਂ ਹਰਦੀਪ ਸਿੰਘ, ਦਲਵੀਰ ਸਿੰਘ, ਗੁਰਜੀਤ ਸਿੰਘ ਤੇ ਲਖਵੀਰ ਸਿੰਘ ਖਿਲਾਫ਼ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰ ਲਿਆ।


Related News