ਬੇਕਾਬੂ ਓਵਰਲੋਡ ਟਰੱਕ ਨੇ ਲੜਕੀ ਨੂੰ ਮਾਰੀ ਟੱਕਰ, ਮੌਕੇ ’ਤੇ ਮੌਤ
Sunday, Oct 12, 2025 - 01:09 AM (IST)

ਮਹਿਤਪੁਰ (ਚੋਪੜਾ) - ਮਹਿਤਪੁਰ-ਜਗਰਾਓਂ ਜੀ. ਟੀ. ਰੋਡ ’ਤੇ ਪਿੰਡ ਸੰਗੋਵਾਲ ਵਿਖੇ ਆਪਣੇ ਪਰਿਵਾਰ ਨਾਲ ਮਹਿਤਪੁਰ ਜਾਣ ਲਈ ਬੱਸ ਦੀ ਉਡੀਕ ਕਰਦੀ 16 ਸਾਲ ਦੀ ਲੜਕੀ ਨੂੰ ਓਵਰਲੋਡ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਲੜਕੀ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਮਹਿਤਪੁਰ ਵੱਲੋਂ ਇਕ ਓਵਰਲੋਡ ਟਰੱਕ ਨੰਬਰ ਪੀ ਬੀ 02 ਬੀ. ਵੀ. 8387 ਜਗਰਾਓਂ ਝੋਨਾ ਲੈਣ ਕੇ ਜਾ ਰਿਹਾ ਸੀ, ਰਸਤੇ ਵਿਚ ਪਿੰਡ ਸੰਗੋਵਾਲ ਵਿਖੇ ਆਪਣੇ ਪਰਿਵਾਰ ਨਾਲ ਰੋਮਨਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਉਮਰ 15,16 ਸਾਲ ਮਹਿਤਪੁਰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਸੜਕ ਵਿਚ ਵੱਡੇ-ਵੱਡੇ ਖੱਡੇ ਪਏ ਹੋਣ ਕਾਰਨ ਖੱਡਿਆਂ ਤੋਂ ਬਚਾਉਣ ਦੇ ਚੱਕਰ ਵਿਚ ਟਰੱਕ ਬੇਕਾਬੂ ਹੋ ਗਿਆ ਤੇ ਪਰਿਵਾਰ ਨੂੰ ਟੱਕਰ ਮਾਰ ਦਿੱਤੀ। ਬਾਕੀ ਪਰਿਵਾਰ ਦੇ ਮੈਂਬਰ ਸਾਈਡ ’ਤੇ ਡਿੱਗ ਗਏ ਤੇ ਲੜਕੀ ਗੰਭੀਰ ਜ਼ਖਮੀ ਹੋ ਗਈ, ਜਿਸ ਤੋਂ ਬਾਅਦ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਲੋਕਾਂ ਦੇ ਅਨੁਸਾਰ ਟਰੱਕ ਡਰਾਈਵਰ ਰਾਮ ਸਿੰਘ ਪੁੱਤਰ ਭਗਤ ਸਿੰਘ ਵਾਸੀ ਖੁਖਰੈਣ ਪੁਲਸ ਕੋਤਵਾਲੀ ਕਪੂਰਥਲਾ ਉਮਰ ਸਾਲ ਨੇ ਸ਼ਰਾਬ ਪੀਤੀ ਹੋਈ ਸੀ ਪ੍ਰੰਤੂ ਜਾਂਚ ਕਰ ਰਹੇ ਸਬ ਇੰਸਪੈਕਟਰ ਕਸ਼ਮੀਰ ਸਿੰਘ ਅਨੁਸਾਰ ਡਰਾਈਵਰ ਦਾ ਮੈਡੀਕਲ ਕਰਵਾਇਆ ਗਿਆ ਹੈ, ਉਸ ਵਿਚ ਸ਼ਰਾਬ ਪੀਣ ਦੀ ਪੁਸ਼ਟੀ ਨਹੀਂ ਹੋਈ ਬਾਕੀ ਪੁਲਸ ਜਾਂਚ ਕਰ ਰਹੀ ਹੈ।