ਬੇਕਾਬੂ ਕਾਰ ਨੇ ਸਕੂਟਰ ਸਵਾਰ ਪਿਓ-ਧੀ ਨੂੰ ਮਾਰੀ ਟੱਕਰ, ਪਿਤਾ ਦੀ ਮੌਤ

Monday, Aug 23, 2021 - 04:00 PM (IST)

ਬੇਕਾਬੂ ਕਾਰ ਨੇ ਸਕੂਟਰ ਸਵਾਰ ਪਿਓ-ਧੀ ਨੂੰ ਮਾਰੀ ਟੱਕਰ, ਪਿਤਾ ਦੀ ਮੌਤ

ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ਦੇ ਇਲਾਕੇ ’ਚ ਬੇਕਾਬੂ ਕਾਰ ਨੇ ਸਕੂਟਰ ਸਵਾਰ ਪਿਓ-ਧੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਦੋਵਾਂ ਨੂੰ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਇਕ ਦਿਨ ਬਾਅਦ ਪਿਓ ਦੀ ਮੌਤ ਹੋ ਗਈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਮੁਲਜ਼ਮ ਚਾਲਕ ਦੀ ਪਛਾਣ ਵਿਨੋਦ ਕੁਮਾਰ ਨਿਵਾਸੀ ਬਠਿੰਡਾ ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ : ਕੋਰੋਨਾ ਮਾਮਲੇ ਘਟੇ, ਲੋਕਾਂ ਦੀ ਲਾਪ੍ਰਵਾਹੀ ਵਧੀ

ਜਾਂਚ ਅਧਿਕਾਰੀ ਏ. ਐੱਸ. ਆਈ. ਸਿਕੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਦੀਪਕ ਕੰਬੋਜ਼ (64) ਨਿਵਾਸੀ ਦੁੱਗਰੀ ਫੇਸ-1 ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਬੇਟੀ ਸਾਕਸ਼ੀ ਨੇ ਦੱਸਿਆ ਕਿ ਉਹ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦੀ ਹੈ। ਸ਼ਨੀਵਾਰ ਸ਼ਾਮ ਲਗਭਗ 5 ਵਜੇ ਉਸ ਦੇ ਪਿਤਾ ਉਸ ਨੂੰ ਸਕੂਟਰ ’ਤੇ ਹਸਪਤਾਲ ਛੱਡਣ ਜਾ ਰਹੇ ਸਨ। ਕਰਨ ਪ੍ਰਾਪਰਟੀ ਡੀਲਰ ਦੇ ਸਾਹਮਣੇ ਉਪਰੋਕਤ ਮੁਲਜ਼ਮ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਵਿਚ ਦੋਵੇਂ ਜ਼ਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ, ਜਿੱਥੇ ਐਤਵਾਰ ਸਵੇਰੇ ਪਿਤਾ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਕਾਦੀਆਂ ਚ ਮੁਸਲਿਮ ਔਰਤਾਂ ਨੇ ਫ਼ਤਿਹਜੰਗ ਬਾਜਵਾ ਨੂੰ ਬੰਨ੍ਹੀ ਰੱਖੜੀ, ਭਾਈਚਾਰੇ ਦੀ ਮਿਸਾਲ ਕੀਤੀ ਕਾਇਮ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News