ਬੇਕਾਬੂ ਹੋਈ ਕਾਰ ਪਲਟੀ, ਔਰਤ ਗੰਭੀਰ ਜਖ਼ਮੀ

Tuesday, Aug 14, 2018 - 08:45 PM (IST)

ਬੇਕਾਬੂ ਹੋਈ ਕਾਰ ਪਲਟੀ, ਔਰਤ ਗੰਭੀਰ ਜਖ਼ਮੀ

ਤਲਵੰਡੀ ਭਾਈ (ਗੁਲਾਟੀ )-ਅੱਜ ਸ਼ਾਮੀ ਕੌਮੀਸਾਹ ਮਾਰਗ 'ਤੇ ਪਿੰਡ ਕੋਟਲਾ ਦੇ ਬਾਈਪਾਸ ਨੇੜੇ ਇੱਕ ਕਾਰ ਬੇਕਾਬੂ ਹੋਕੇ ਪਲਟ ਗਈ, ਇਸ ਹਾਦਸੇ ਵਿੱਚ ਕਾਰ ਸਵਾਰ ਇੱਕ ਔਰਤ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ਜਿਸਨੂੰ ਇਲਾਜ ਲਈ ਲੁਧਿਆਣਾ ਲਿਜਾਇਆ ਗਿਆ। ਮੌਕੇ 'ਤੇ ਪੁੱਜੇ ਸਥਾਨਕ ਪੁਲਸ ਦੇ ਏ. ਐਸ. ਆਈ. ਪਾਲ ਸਿੰਘ ਨੇ ਦੱਸਿਆ ਕਿ ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਹੀ ਕਾਰ ਪਿੰਡ ਕੋਟਲਾ ਨੇੜੇ ਬੇਕਾਬੂ ਹੋਕੇ ਪਲਟ ਗਈ। ਕਾਰ ਸਵਾਰ ਬੋਹੜ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਆਪਣੀ ਪਤਨੀ ਬਲਵੀਰ ਕੌਰ ਅਤੇ ਬੇਟੀ ਨਾਲ ਲੁਧਿਆਣਾ ਤੋਂ ਵਾਪਸ ਸ੍ਰੀ ਮੁਕਤਸਰ ਸਾਹਿਬ ਨੂੰ ਪਰਤ ਰਹੇ ਸਨ ਕਿ ਇਹ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਬਲਵੀਰ ਕੌਰ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ। ਜਿਸਨੂੰ ਨੂੰ ਇਲਾਜ ਲਈ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਇਆ ਗਿਆ। ਪ੍ਰੰਤੂ ਸੱਟ ਗੰਭੀਰ ਹੋਣ ਕਰਕੇ ਉਸ ਨੂੰ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਗਿਆ। ਦੂਸਰੇ ਦੋਨਾਂ ਪਿਉ ਅਤੇ ਧੀ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।


Related News