ਸਿਵਲ ਹਸਪਤਾਲ ਮਾਲੇਰਕੋਟਲਾ ''ਚ ਗਰਭਵਤੀ ਜਨਾਨੀਆਂ ਲਈ ਮੁਫ਼ਤ ਅਲਟਰਾ ਸਾਊਂਡ ਸਕੈਨ ਸੁਵਿਧਾ : ਸਿਵਲ ਸਰਜਨ

Monday, Mar 28, 2022 - 04:37 PM (IST)

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) : ਸਿਵਲ ਸਰਜਨ ਮਾਲੇਰਕੋਟਲਾ ਡਾ. ਮੁਕੇਸ਼ ਚੰਦਰ ਨੇ ਦੱਸਿਆ ਕਿ ਦਸੰਬਰ-2021 'ਚ ਪੀ. ਐਨ. ਡੀ. ਟੀ. ਐਕਟ ਅਧੀਨ ਕੀਤੀ ਗਈ ਇੰਸਪੈਕਸ਼ਨ ਦੌਰਾਨ ਪਾਇਆ ਗਿਆ ਸੀ ਕਿ ਗਰਭਵਤੀ ਜਨਾਨੀਆਂ ਨੂੰ ਸਕੈਨ ਕਰਵਾਉਣ ਲਈ ਰੇਡਿਓਲੋਜਿਸਟ ਡਾਕਟਰ ਦੀ ਪੋਸਟ ਖ਼ਾਲੀ ਹੋਣ ਕਾਰਨ ਸਿਵਲ ਹਸਪਤਾਲ ਤੋਂ ਬਾਹਰ ਜਾਣਾ ਪੈਂਦਾ ਸੀ। ਇਸ ਕਾਰਨ ਗਰਭਵਤੀ ਜਨਾਨੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਸੀ।

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਮਾਧਵੀ ਕਟਾਰੀਆ ਦੇ ਹੁਕਮਾਂ 'ਤੇ ਹੁਣ ਮੁਫ਼ਤ ਅਲਟਰਾਸਾਊਂਡ ਸਕੈਨ ਦੀ ਸੁਵਿਧਾ ਮੁੜ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਜੱਚਾ-ਬੱਚਾ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਕਮਰਾ ਨੰਬਰ 16 'ਚ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਡਾਕਟਰ ਪਾਰੁਲ ਰਾਣੀ ਸੋਨਾਲੋਜਿਸਟ ਵੱਲੋਂ ਗਰਭਵਤੀ ਜਨਾਨੀ ਦੀ ਮੁਫ਼ਤ ਸਕੈਨਿੰਗ ਕੀਤੀ ਜਾਂਦੀ ਹੈ।

ਇੱਥੇ ਦੱਸਣਯੋਗ ਹੈ ਕਿ ਉਕਤ ਡਾਕਟਰ ਨੂੰ ਜੇ. ਐੱਸ. ਐੱਸ. ਕੇ. ਸਕੀਮ ਅਧੀਨ ਆਊਟਸੋਰਸਿੰਗ ਤੇ ਇੰਪੈਨਲ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਮਾਲੇਰਕੋਟਲਾ ਦੇ 3 ਸਕੈਨ ਸੈਂਟਰ ਤੇ ਮੁਫ਼ਤ ਅਲਟਰਾਸਾਊਂਡ ਕਰਵਾਉਣ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। 


Babita

Content Editor

Related News