ਮੁਕੇਰੀਆਂ ਦੀ ਅਮਨਜੋਤ ਦਾ ਯੂਕ੍ਰੇਨ ’ਚ ਗੁੰਮ ਹੋਇਆ ਪਾਸਪੋਰਟ, ਭਾਰਤ ਸਰਕਾਰ ਦੇ ਦਖ਼ਲ ਮਗਰੋਂ ਆਵੇਗੀ ਘਰ ਵਾਪਸ

Thursday, Mar 03, 2022 - 05:51 PM (IST)

ਨਵੀਂ ਦਿੱਲੀ/ਮੁਕੇਰੀਆਂ— ਯੂਕ੍ਰੇਨ ’ਚ ਰੂਸ ਵੱਲੋਂ ਲਗਾਤਾਰ ਹਮਲੇ ਜਾਰੀ ਹਨ। ਯੂਕ੍ਰੇਨ ਅਤੇ ਰੂਸ ਦੀ ਜੰਗ ਵਿਚਾਲੇ ਕੇਂਦਰ ਸਰਕਾਰ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਕਰਨ ’ਚ ਜੁਟੀ ਹੋਈ ਹੈ। ਨਵੇਂ-ਨਵੇਂ ਬਾਰਡਰ ਲੱਭਣ ਦੇ ਇਲਾਵਾ ਵਿਦਿਆਰਥੀਆਂ ਦੀਆਂ ਨਿੱਜੀ ਪਰੇਸ਼ਾਨੀਆਂ ਨੂੰ ਹੱਲ ਕਰਨ ’ਚ ਵੀ ਪੀ. ਐੱਮ. ਓ. ਅਤੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀ 24 ਘੰਟੇ ਜੁਟੇ ਹੋਏ ਹਨ। ਖਾਰਕੀਵ ਦੇ ਮੈਡੀਕਲ ਕਾਲਜ ’ਚ ਪੜ੍ਹਨ ਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਦੀ ਵਿਦਿਆਰਥਣ ਅਮਨਜੋਤ ਦਾ ਪਾਸਪੋਰਟ ਗੁੰਮ ਹੋ ਜਾਣ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਪੀ. ਐੱਮ. ਓ. ਹਰਕਤ ’ਚ ਆਇਆ ਅਤੇ ਦੋ ਘੰਟਿਆਂ ਦੇ ਅੰਦਰ ਵਿਦਿਆਰਥਣ ਨੂੰ ਐਮਰਜੈਂਸੀ ਸਰਟੀਫਿਕੇਟ ਉਪਲੱਬਧ ਕਰਵਾਇਆ। 

ਇਹ ਵੀ ਪੜ੍ਹੋ: ਸਰਹੱਦ ਪਾਰ ਕਰ ਰਹੇ ਆਦਮਪੁਰ ਦੇ ਦੋ ਨੌਜਵਾਨ ਯੂਕ੍ਰੇਨ ਪੁਲਸ ਵੱਲੋਂ ਗ੍ਰਿਫ਼ਤਾਰ, ਮਾਪਿਆਂ ਦੇ ਸਾਹ ਸੂਤੇ

ਖਾਰਕੀਵ ਦੇ ਰੂਸ ’ਚ ਵੱਧਦੇ ਹਮਲਿਆਂ ਵਿਚਾਲੇ ਯੂਕ੍ਰੇਨ ਸਥਿਤ ਭਾਰਤੀ ਦੂਤਘਰ ਨੇ ਵਿਦਿਆਰਥੀਆਂ ਨੂੰ ਤੁਰੰਤ ਸ਼ਹਿਰ ਛੱਡਣ ਦਾ ਨਿਰਦੇਸ਼ ਜਾਰੀ ਕਰ ਦਿੱਤਾ ਸੀ। ਇਸ ਦੇ ਬਾਅਦ ਭਾਰਤੀ ਵਿਦਿਆਰਥੀ ਹਰ ਸੰਭਵ ਸਰੋਤ ਨਾਲ ਖਾਰਕੀਵ ’ਚੋਂ ਨਿਕਲਣ ਲੱਗੇ। ਇਸ ਹਫੜਾ-ਦਫੜੀ ਦੌਰਾਨ ਅਮਨਜੋਤ ਦਾ ਪਾਸਪੋਰਟ ਗੁੰਮ ਹੋ ਗਿਆ ਸੀ। ਗਨੀਮਤ ਇੰਨੀ ਸੀ ਕਿ ਉਸ ਨੇ ਮੋਬਾਇਲ ’ਚ ਪਾਸਪੋਰਟ ਦੀ ਤਸਵੀਰ ਖਿੱਚ ਕੇ ਰੱਖੀ ਹੋਈ ਸੀ। ਅਮਨਜੋਤ ਨੇ ਆਪਣੀ ਸਮੱਸਿਆ ਭਾਰਤ ਸਥਿਤ ਕੁਝ ਲੋਕਾਂ ਨਾਲ ਸਾਂਝੀ ਕੀਤੀ। ਇਸ ’ਤੇ ਲਖਨਊ ਦੀ ਹੋਟਲ ਇੰਡਸਟਰੀ ’ਚ ਕੰਮ ਕਰਨ ਵਾਲੇ ਵਿਜੇ ਮਿਸ਼ਰਾ ਨੇ ਦਿੱਲੀ ’ਚ ਆਪਣੇ ਸੰਪਰਕ ਜ਼ਰੀਏ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਮਿਤ ਖਰੇ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਤੋਂ ਮਦਦ ਦੀ ਮੰਗ ਕੀਤੀ। ਅਮਿਤ ਖਰੇ ਨੇ ਤੁਰੰਤ ਵਿਦੇਸ਼ ਮੰਤਰਾਲਾ ਨੂੰ ਅਲਰਟ ਕੀਤਾ। ਤੁਰੰਤ ਅਮਨਜੋਤ ਨਾਲ ਸਪੰਰਕ ਕੀਤਾ ਗਿਆ ਅਤੇ ਪਾਸਪੋਰਟ ਦੇ ਫੋਟੋ ਦੇ ਆਧਾਰ ’ਤੇ ਭਾਰਤੀ ਦੂਤਘਰ ਨੇ ਉਨ੍ਹਾਂ ਲਈ ਐਮਰਜੈਂਸੀ ਸਰਟੀਫਿਕੇਟ ਜਾਰੀ ਕਰ ਦਿੱਤਾ। 

ਇਸ ਸਰਟੀਫਿਕੇਟ ਦੀ ਮਦਦ ਨਾਲ ਅਮਨਜੋਤ ਲਈ ਪੋਲੈਂਡ ਤੋਂ ਭਾਰਤ ’ਚ ਭਾਰਤੀ ਵਿਦਿਆਰਥੀਆਂ ਦੇ ਠਹਿਰਣ ਅਤੇ ਖਾਣ-ਪੀਣ ਦਾ ਇੰਤਜ਼ਾਮ ਕੀਤਾ ਗਿਆ ਹੈ। ਇਕ ਅਖ਼ਬਾਰ ਨੂੰ ਵਟਸਐਪ ਜ਼ਰੀਏ ਅਮਨਜੋਤ ਨੇ ਦੱਸਿਆ ਕਿ ਰਸਤੇ ’ਚ ਟ੍ਰੈਫਿਕ ਬਹੁਤ ਜ਼ਿਆਦਾ ਹੈ, ਜਿਸ ਕਾਰਨ ਕੁਝ ਮਿੰਟ ਦੀ ਦੂਰੀ ਤੈਅ ਕਰਨ ’ਚ ਵੀ ਘੰਟੇ ਲੱਗ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਉਮੀਦ ਜਤਾਈ ਹੈ ਕਿ ਉਹ ਸੁਰੱਖਿਅਤ ਪੋਲੈਂਡ ਪਹੁੰਚ ਜਾਵੇਗੀ। 

ਇਹ ਵੀ ਪੜ੍ਹੋ: BBMB ਦੇ ਮੁੱਦੇ 'ਤੇ ਸੰਸਦ ਮੈਂਬਰ ਤਿਵਾੜੀ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਿਆ ਪੱਤਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News