ਯੂ. ਜੀ. ਸੀ. ਵੱਲੋਂ ਯੂਨੀਵਰਸਿਟੀਆਂ ਨੂੰ ਹਿਦਾਇਤਾਂ ਜਾਰੀ, ਐਡਮਿਸ਼ਨ ਰੱਦ ਹੋਣ ’ਤੇ ਰਿਫੰਡ ਹੋਵੇਗੀ ਪੂਰੀ ਫੀਸ
Tuesday, Dec 22, 2020 - 02:48 PM (IST)
ਲੁਧਿਆਣਾ (ਵਿੱਕੀ) : ਜੇਕਰ ਕੋਈ ਵਿਦਿਆਰਥੀ ਯੂ. ਜੀ., ਪੀ. ਜੀ. ਕੋਰਸ ’ਚ ਫਸਟ ਈਅਰ ’ਚ ਐਡਮਿਸ਼ਨ ਲੈਣ ਤੋਂ ਬਾਅਦ ਇਸ ਨੂੰ ਰੱਦ ਕਰਨਾ ਚਾਹੁੰਦੇ ਹਨ ਜਾਂ ਕੀਤਾ ਹੈ ਤਾਂ ਸਬੰਧਤ ਯੂਨੀਵਰਸਿਟੀ ਤੁਹਾਨੂੰ ਪੂਰੀ ਫੀਸ ਵਾਪਸ ਕਰੇਗੀ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਸ ਸਬੰਧੀ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਯੂ. ਜੀ. ਸੀ. ਨੇ ਯੂਨੀਵਰਸਿਟੀ ਅਤੇ ਕਾਲਜਾਂ ਨੂੰ ਕਿਹਾ ਹੈ ਕਿ ਅਜਿਹੇ ਕਾਲਜ ਅਤੇ ਯੂਨੀਵਰਸਿਟੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਜੋ ਪਹਿਲੇ ਸਾਲ ਦੇ ਅਜਿਹੇ ਵਿਦਿਆਰਥੀਆਂ ਦੀ ਫੀਸ ਵਾਪਸ ਨਹੀਂ ਕਰ ਰਹੇ ਜਾਂ ਆਰਥਿਕ ਸਮੱਸਿਆ ਅਤੇ ਕਿਸੇ ਹੋਰ ਕਾਰਨ ਕਰ ਕੇ ਕੋਰਸ ਜੁਆਇਨ ਨਹੀਂ ਕਰ ਸਕੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰ ਦੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦ ’ਤੇ ਇਕ ਹੋਰ ਕਿਸਾਨ ਨੇ ਨਿਗਲਿਆ ਜ਼ਹਿਰ
ਯੂ. ਜੀ. ਸੀ. ਨੂੰ ਮਿਲ ਰਹੀਆਂ ਸ਼ਿਕਾਇਤਾਂ
ਕਈ ਵਿਦਿਆਰਥੀਆਂ ਅਤੇ ਮਾਤਾ-ਪਿਤਾ ਵੱਲੋਂ ਨਿੱਜੀ ਯੂਨੀਵਰਸਿਟੀਆਂ ਵੱਲੋਂ ਫੀਸ ਵਾਪਸ ਨਾ ਕੀਤੇ ਜਾਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕਮਿਸ਼ਨਰ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੀਆਂ ਯੂਨੀਵਰਸਿਟੀਆਂ ਇਸ ਨਿਰਦੇਸ਼ ਪਾਲਣ ਨਹੀਂ ਕਰਨਗੀਆਂ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯੂ. ਜੀ. ਸੀ. ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਤਾਲਾਬੰਦੀ ਅਤੇ ਹੋਰ ਸਬੰਧਤ ਕਾਰਨਾਂ ਕਰ ਕੇ ਕਈ ਮਾਤਾ-ਪਿਤਾ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਹਨ। ਅਜਿਹੇ ਹਾਲਾਤ ਵਿਚ ਜੇਕਰ ਕੋਈ ਵਿਦਿਆਰਥੀ (ਜਿਸ ਨੇ ਇਸ ਸਾਲ ਯੂ. ਜੀ. ਸੀ. ਜਾਂ ਪੀ. ਜੀ. ਕੋਰਸ ਵਿਚ ਐਡਮਿਸ਼ਨ ਲਈ ਹੈ। ਕਿਸੇ ਕਾਰਨ ਆਪਣਾ ਦਾਖਲਾ ਵਾਪਸ ਲੈਣਾ ਚਾਹੁੰਦਾ ਹੈ ਤਾਂ ਸਬੰਧਤ ਯੂਨੀਵਰਸਿਟੀ ਨੂੰ ਉਸ ਨੂੰ ਪੂਰੀ ਫੀਸ ਵਾਪਸ ਕਰਨੀ ਹੋਵੇਗੀ। ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੂੰ ਯੂ. ਜੀ. ਸੀ. ਇਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਯੂ. ਜੀ. ਸੀ. ਨੂੰ ਸੈਂਕੜੇ ਸ਼ਿਕਾਇਤਾਂ ਮਿਲੀਆਂ ਹਨ। ਸ਼ਿਕਾਇਤਾਂ ਵਿਚ ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਅਤੇ ਕਾਲਜ ਵਿਦਿਆਰਥੀਆਂ ਦੀ ਫੀਸ ਰਿਫੰਡ ਨਹੀਂ ਕਰ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਚ ਨਿਹੰਗ ਸਿੰਘ ਦਾ ਅਨੋਖਾ ਝੰਡਾ, ਵੱਖਰੇ ਢੰਗ ਨਾਲ ਕੇਂਦਰ ਨੂੰ ਦਿੱਤੀ ਚਿਤਾਵਨੀ
ਨਹੀਂ ਵਸੂਲੇ ਜਾਣਗੇ ਕੈਂਸਲੇਸ਼ਨ ਚਾਰਜ
ਯੂ. ਜੀ. ਸੀ. ਨੇ ਲਿਖਿਆ ਹੈ ਕਿ 30 ਨਵੰਬਰ 2020 ਤੱਕ ਐਡਮਿਸ਼ਨ/ਮਾਈਗ੍ਰੇਸ਼ਨ ਰੱਦ ਕਰਨ ਵਾਲੇ ਵਿਦਿਆਰਥੀਆਂ ਨੂੰ ਪੂਰੀ ਫੀਸ ਵਾਪਸ ਮਿਲੇਗੀ। ਯੂਨੀਵਰਸਿਟੀਆਂ ਇਕ ਰੁਪਇਆ ਵੀ ਕੈਂਸਲੇਸ਼ਨ ਚਾਰਜ ਨਹੀਂ ਲੈ ਸਕਣਗੀਆਂ। ਜਦੋਂਕਿ 31 ਦਸੰਬਰ 2020 ਤੱਕ ਐਡਮਿਸ਼ਨ ਰੱਦ ਕਰਨ ਵਾਲੇ ਵਿਦਿਆਰਥੀਆਂ ਨੂੰ 1000 ਰੁਪਏ ਪ੍ਰੋਸੈਸਿੰਗ ਫੀਸ ਦੇ ਤੌਰ ’ਤੇ ਦੇਣੇ ਪੈਣਗੇ। ਮਤਲਬ ਜਿੰਨੀ ਫੀਸ ਉਨ੍ਹਾਂ ਨੇ ਭਰੀ ਹੋਵੇਗੀ, ਉਸ ਵਿਚੋਂ 1000 ਰੁਪਏ ਕੱਟ ਕੇ ਬਾਕੀ ਰਕਮ ਉਨ੍ਹਾਂ ਨੂੰ ਵਾਪਸ ਕੀਤੀ ਜਾਵੇਗੀ। ਇਹ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਯੂ. ਜੀ. ਸੀ. ਨੇ ਕਿਹਾ ਹੈ ਕਿ ਇਹ ਨਿਰਦੇਸ਼ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ’ਤੇ ਲਾਗੂ ਹੋਣਗੇ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਨਾਲ ਭਿੜ ਗਿਆ ਇਕੱਲਾ ਕਿਸਾਨ, ਵੀਡੀਓ ’ਚ ਦੇਖੋ ਪੂਰੀ ਘਟਨਾ
ਨੋਟ : ਇਸ ਖ਼ਬਰ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗਾ, ਕੁਮੈਂਟ ਕਰਕੇ ਦੱਸੋ?