ਉਦਯਾਨ ਆਭਾ ਤੂਫਾਨ ਐਕਸਪ੍ਰੈੱਸ ਟਰੇਨ 4 ਅਪ੍ਰੈਲ ਤੱਕ ਰੱਦ
Monday, Mar 16, 2020 - 11:09 AM (IST)
ਜੈਤੋ (ਪਰਾਸ਼ਰ) - ਰੇਲ ਵਿਭਾਗ ਨੇ ਸ਼੍ਰੀਗੰਗਾਨਗਰ ਹਾਵੜਾ ਉਦਯਾਨ ਆਭਾ ਤੂਫਾਨ ਐਕਸਪ੍ਰੈੱਸ ਵਾਇਆ ਬਠਿੰਡਾ ਅਬੋਹਰ-ਜਾਰਵਲ ਜਾਣ ਵਾਲੀ ਟਰੇਨ ਨੂੰ ਅੱਜ ਤੋਂ 4 ਅਪ੍ਰੈਲ ਤੱਕ ਬੰਦ ਕਰ ਦਿੱਤਾ ਗਿਆ ਹੈ। ਇਹ ਟਰੇਨ ਸ਼੍ਰੀਨਗਰ ਤੋਂ ਅਬੋਹਰ, ਬਠਿੰਡਾ, ਮਾਨਸਾ, ਜਾਰਵਲ, ਜੀਂਦ, ਰੋਹਤਕ, ਦਿੱਲੀ ਮਥੁਰਾ ਅਤੇ ਆਗਰਾ ਮਾਰਗ ਤੋਂ ਹੁੰਦੇ ਹੋਏ ਹਾਵੜਾ ਆਉਂਦੀ-ਜਾਂਦੀ ਹੈ। ਰੇਲ ਵਿਭਾਗ ਨੇ ਪਿਛਲੀ 23 ਫਰਵਰੀ ਤੋਂ ਦਾਨਾਪੁਰ ਮੰਡਲ ਦੇ ਕਿਊਲ ਰੇਲਵੇ ਸਟੇਸ਼ਨ ’ਤੇ ਪ੍ਰੀਤ-ਨਾਂਤ ਇੰਟਰਲਾਕਿੰਗ ਅਤੇ ਨਾਨ-ਇੰਟਰਲਾਕਿੰਗ ਦਾ ਕੰਮ 4 ਅਪ੍ਰੈਲ ਤੱਕ ਚੱਲਣ ਕਾਰਣ ਉਪਰੋਕਤ ਟਰੇਨਾਂ ਨੂੰ ਬੰਦ ਕੀਤਾ ਗਿਆ ਹੈ। ਉੱਤਰ ਰੇਲਵੇ ਯਾਤਰੀ ਵੈੱਲਫੇਅਰ ਸੰਘ ਦੇ ਅਨੁਸਾਰ ਇਨ੍ਹਾਂ ਟਰੇਨਾਂ ਦੇ ਰੱਦ ਹੋਣ ਨਾਲ ਰਾਜਸਥਾਨ, ਪੰਜਾਬ, ਹਰਿਆਣਾ , ਦਿੱਲੀ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ਦੇ ਯਾਤਰੀ ਪ੍ਰਭਾਵਿਤ ਹੋਣਗੇ ।
ਪੜ੍ਹੋ ਇਹ ਖਬਰ ਵੀ - ਆਭਾ ਤੂਫਾਨ ਐਕਸਪ੍ਰੈੱਸ ਵਾਇਆ ਬਠਿੰਡਾ 15 ਮਾਰਚ ਤੋਂ 2 ਅਪ੍ਰੈਲ ਤੱਕ ਰੱਦ
ਪੜ੍ਹੋ ਇਹ ਖਬਰ ਵੀ - ਨਾਨ-ਇੰਟਰਲਾਕਿੰਗ ਕੰਮ ਚੱਲਣ ਕਾਰਣ ਅੱਜ ਤੋਂ ਕਈ ਟਰੇਨਾਂ ਰਹਿਣਗੀਆਂ ਪ੍ਰਭਾਵਿਤ