ਜਲੰਧਰ: ਯੂਕੋ ਬੈਂਕ ਡਕੈਤੀ ਦੇ ਮਾਮਲੇ ''ਚ ਪੁਲਸ ਵੱਲੋਂ ਮੁੱਖ ਮੁਲਜ਼ਮ ਸਾਥੀ ਸਣੇ ਦਿੱਲੀ ਤੋਂ ਗ੍ਰਿਫ਼ਤਾਰ

11/07/2020 3:38:20 PM

ਜਲੰਧਰ (ਮਹੇਸ਼)— ਯੂਕੋ ਬੈਂਕ ਕਾਲਰਾ ਦੇ ਡਕੈਤੀ ਮਾਮਲੇ 'ਚ ਪੁਲਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਇਸ ਮਾਮਲੇ 'ਚ ਮੁੱਖ ਮੁਲਜ਼ਮਾਂ ਸਤਪਾਲ ਸਿੰਘ ਸੱਤਾ ਪੁੱਤਰ ਤਰਸੇਮ ਸਿੰਘ ਵਾਸੀ ਹਰਿਆਣਾ ਭੂੰਗਾ (ਹੁਸ਼ਿਆਰਪੁਰ) ਅਤੇ ਗੁਰਵਿੰਦਰ ਸਿੰਘ ਗਿੰਦਾ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਲੁਡਿਆਣਵੀ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦਿੱਲੀ 'ਚੋਂ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਵੱਲੋਂ 2 ਪਿਸਤੌਲਾਂ ਅਤੇ ਚਾਰ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਖ਼ਿਲਾਫ਼ 3 ਨਵੰਬਰ ਨੂੰ 165 ਨੰਬਰ ਐੱਫ. ਆਈ. ਆਰ. 'ਚ ਆਰਮਜ਼ ਐਕਟ ਦਾ ਕੇਸ ਦਰਜ ਕਰਦੇ ਹੋਏ ਉਨ੍ਹਾਂ ਨੂੰ ਤਿਹਾੜ ਜੇਲ ਭੇਜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ

PunjabKesari

ਐੱਸ. ਐੱਸ. ਪੀ. ਜਲੰਧਰ ਦਿਹਾਤੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਐੱਸ. ਐੱਚ. ਓ. ਆਦਮਪੁਰ ਗੁਰਿੰਦਰਜੀਤ ਸਿੰਘ ਨਾਗਰਾ ਸਮੇਤ ਪੁਲਸ ਪਾਰਟੀ ਦਿੱਲੀ ਲਈ ਰਵਾਨਾ ਹੋ ਗਏ ਹਨ ਤਾਂ ਕਿ ਯੂਕੋ ਬੈਂਕ ਡਕੈਤੀ ਮਾਮਲੇ 'ਚ ਲੋੜੀਂਦੇ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਉਨ੍ਹਾਂ ਕੋਲੋਂ ਬੈਂਕ 'ਚ ਕੀਤੀ ਗਈ ਡਕੈਤੀ ਅਤੇ ਸਕਿਓਰਿਟੀ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਡਰੋਲੀ ਕਲਾਂ ਦੀ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਸਕੇ।

 ਇਹ ਵੀ ਪੜ੍ਹੋ: ਲੁਧਿਆਣਾ: ਵਿਹੜੇ 'ਚ ਖੇਡ ਰਹੀ 6 ਸਾਲਾ ਬੱਚੀ ਨਾਲ 45 ਸਾਲਾ ਵਿਅਕਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

PunjabKesari

ਐੱਸ. ਐੱਸ. ਪੀ. ਨੇ ਦੱਸਿਆ ਕਿ ਕਾਲਰਾ ਬੈਂਕ ਡਕੈਤੀ ਮਾਮਲੇ 'ਚ ਪਹਿਲਾਂ ਫੜੇ ਜਾ ਚੁੱਕੇ ਮੁਲਜ਼ਮਾਂ ਨੂੰ ਜੇਲ ਭੇਜਿਆ ਜਾ ਚੁੱਕਾ ਹੈ। ਸੱਤਾ ਅਤੇ ਗਿੰਦਾ ਫਰਾਰ ਚੱਲ ਰਹੇ ਸਨ ਜੋ ਕਿ ਦਿੱਲੀ ਕ੍ਰਾਈਮ ਬ੍ਰਾਂਚ ਦੇ ਹੱਥ ਲੱਗ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਵਾਂ ਮੁੱਖ ਮੁਲਜ਼ਮਾਂ ਦੇ ਫੜੇ ਜਾਣ ਨਾਲ ਬੈਂਕ ਡਕੈਤੀ ਦਾ ਕੇਸ ਪੂਰੀ ਤਰ੍ਹਾਂ ਟ੍ਰੇਸ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਕ ਲੁੱਟਣ ਤੋਂ ਪਹਿਲਾਂ ਸੱਤਾ ਅਤੇ ਗਿੰਦਾ ਨੇ ਆਪਣੇ ਸਾਥੀਆਂ ਸਮੇਤ ਹੁਸ਼ਿਆਰਪੁਰ ਜ਼ਿਲ੍ਹੇ 'ਚ ਕਈ ਬੈਂਕਾਂ 'ਚ ਵਾਰਦਾਤਾਂ ਕੀਤੀਆਂ ਸਨ, ਉਹ ਸਾਰੇ ਵੀ ਗੈਂਗ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਹੋ ਜਾਣ ਨਾਲ ਟ੍ਰੇਸ ਹੋ ਚੁੱਕੀ ਹੈ।

 ਇਹ ਵੀ ਪੜ੍ਹੋ:  ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ


shivani attri

Content Editor

Related News