ਯੂ. ਪੀ. ਤੋਂ ਲਿਆ ਕੇ ਨਸ਼ੀਲੇ ਟੀਕੇ ਸਪਲਾਈ ਕਰਨ ਦੇ ਮਾਮਲੇ ''ਚ 2 ਗ੍ਰਿਫਤਾਰ

Thursday, Mar 15, 2018 - 07:08 AM (IST)

ਯੂ. ਪੀ. ਤੋਂ ਲਿਆ ਕੇ ਨਸ਼ੀਲੇ ਟੀਕੇ ਸਪਲਾਈ ਕਰਨ ਦੇ ਮਾਮਲੇ ''ਚ 2 ਗ੍ਰਿਫਤਾਰ

ਜਲੰਧਰ, (ਮਹੇਸ਼)- ਯੂ. ਪੀ. ਤੋਂ ਨਸ਼ੀਲੇ ਟੀਕੇ ਲਿਆ ਕੇ ਸਪਲਾਈ ਕਰਨ ਵਾਲੇ 2 ਸਮੱਗਲਰਾਂ ਨੂੰ ਥਾਣਾ ਕੈਂਟ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਘੁੰਮਣ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਗ੍ਰਿਫਤਾਰ ਕੀਤਾ ਹੈÎ। ਕੈਂਟ ਰੇਲਵੇ ਸਟੇਸ਼ਨ ਦੇ ਨੇੜਿਓਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਬੱਬੂ ਪੁੱਤਰ ਰਾਜਿੰਦਰ ਸਿੰਘ ਵਾਸੀ ਸਵਰਨ ਪਾਰਕ ਗਦਈਪੁਰ ਤੇ ਇੱਛਾਵਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨੰਗਲ ਖੁਰਦ ਲੁਧਿਆਣਾ ਦੇ ਤੌਰ 'ਤੇ ਹੋਈ ਹੈ। ਅੰਮ੍ਰਿਤਪਾਲ ਸਿੰਘ ਕੋਲੋਂ ਏ. ਐੱਸ. ਆਈ. ਜਸਵੰਤ ਸਿੰਘ ਨੇ 60 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ ਜੋ ਕਿ ਸਟੇਸ਼ਨ 'ਤੇ ਟਰੇਨ 'ਚੋਂ ਉਤਰ ਕੇ ਬਾਹਰ ਆ ਰਿਹਾ ਸੀ। 
ਇਸੇ ਤਰ੍ਹਾਂ ਏ. ਐੱਸ. ਆਈ. ਕਿਸ਼ਨ ਚੰਦ ਨੇ ਦੂਜੇ ਮੁਲਜ਼ਮ ਇੱਛਾਵਰ ਸਿੰਘ ਨੂੰ 44 ਨਸ਼ੀਲੇ ਟੀਕਿਆਂ ਸਣੇ ਫੜਿਆ ਹੈ। ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ 3 ਦਿਨਾਂ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਅੰਮ੍ਰਿਤਪਾਲ ਤੇ ਬੱਬੂ ਦੀ ਪੁਲਸ ਨੇ ਵੱਖ-ਵੱਖ ਗ੍ਰਿਫਤਾਰੀ ਵਿਖਾਈ ਹੈ। ਐੱਸ. ਐੱਚ. ਓ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਬੱਬੂ 'ਤੇ ਪਹਿਲਾਂ ਵੀ ਕੇਸ ਦਰਜ ਹਨ ਤੇ ਉਹ ਜੇਲ ਵੀ ਜਾ ਚੁੱਕਾ ਹੈ।  ਦੂਜੇ ਮੁਲਜ਼ਮ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਬੱਬੂ ਖੁਦ ਨਸ਼ਾ ਕਰਨ ਦਾ ਆਦੀ ਹੈ। ਯੂ. ਪੀ. ਤੋਂ ਲਿਆ ਕੇ ਕਿੱਥੇ-ਕਿੱਥੇ ਟੀਕਿਆਂ ਦੀ ਸਪਲਾਈ ਕੀਤੀ ਜਾਣੀ ਸੀ ਇਸ ਬਾਰੇ ਵੀ ਪੁਲਸ ਜਾਂਚ ਕਰ ਰਹੀ ਹੈ। 


Related News