ਝਗੜੇ ''ਚ 2 ਜ਼ਖਮੀ

Friday, Aug 11, 2017 - 01:25 AM (IST)

ਝਗੜੇ ''ਚ 2 ਜ਼ਖਮੀ

ਜਲਾਲਾਬਾਦ,   (ਨਿਖੰਜ)–  ਬੁੱਧਵਾਰ ਰਾਤ ਜਲਾਲਾਬਾਦ ਦੀ ਦਸ਼ਮੇਸ਼ ਨਗਰੀ ਦੇ ਵਾਟਰ ਵਰਕਜ਼ 4 ਨੰਬਰ ਦੇ ਕੋਲ ਹੋਏ ਝਗੜੇ 'ਚ 2 ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ, ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।  ਹਸਪਤਾਲ 'ਚ ਇਲਾਜ ਅਧੀਨ ਰਾਹੁਲ ਕੁਮਾਰ ਪੁੱਤਰ ਸ਼ੁਭਾਸ ਚੰਦ ਵਾਸੀ ਓਮ ਆਸ਼ਰਮ ਛੋਟਾ ਟਿਵਾਨਾ ਨੇ ਦੱਸਿਆ ਕਿ ਬੀਤੀ ਰਾਤ ਨੂੰ ਉਹ ਆਪਣੇ ਪਰਿਵਾਰਿਕ ਮੈਂਬਰਾਂ ਤੇ ਦੋਸਤ ਰਾਜਨ ਕੁਮਾਰ ਨਾਲ ਆਪਣੇ ਘਰ ਸੁੱਤਾ ਪਿਆ ਸੀ। ਉਸਦੇ ਘਰ ਨੂੰ ਜਾਣ ਵਾਲੀ ਗਲੀ ਕਾਫੀ ਤੰਗ ਹੋਣ ਕਾਰਨ ਜਦ ਅੱਧੀ ਰਾਤ ਨੂੰ ਇਕ ਕੈਂਟਰ ਚਾਲਕ ਸ਼ਰਾਬ ਦੇ ਨਸ਼ੇ 'ਚ ਗਲੀ ਅੰਦਰ ਕੈਂਟਰ ਲਿਆਉਣ ਲੱਗਾ ਤਾਂ ਇਕਦਮ ਬਿਜਲੀ ਦੀਆਂ ਤਾਰਾਂ ਜੁੜਨ ਕਾਰਨ ਉਸਦੇ ਘਰ ਦੀ ਬਿਜਲੀ ਸਪਲਾਈ ਬੰਦ ਹੋ ਗਈ। ਜਦੋਂ ਉਕਤ ਵਿਅਕਤੀ ਨੂੰ ਇਸ ਬਾਰੇ ਕਿਹਾ ਤਾਂ ਉਸਨੇ ਗਾਲੀ-ਗਲੌਚ ਸ਼ੁਰੂ ਕਰ ਦਿੱਤੀ। 
ਇਸ ਬਾਰੇ ਜਦੋਂ ਮੈਂ ਤੇ ਮੇਰਾ ਪਰਿਵਾਰ ਉਸਦੇ ਘਰ ਗਏ ਤਾਂ ਉਸਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਸਾਡੀ ਕੁੱਟਮਾਰ ਕੀਤੀ। ਇਸ ਘਟਨਾ ਸਬੰਧੀ ਮਾਮਲਾ ਥਾਣਾ ਸਿਟੀ ਦੀ ਪੁਲਸ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਪੁਲਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਲਾਈਟ ਨੂੰ ਠੀਕ ਕਰਵਾ ਕੇ ਚਾਲੂ ਕਰਵਾਇਆ। 


Related News