ਕੱਪੜੇ ਚੋਰੀ ਕਰਦੀਆਂ ਦੋ ਔਰਤਾਂ ਗ੍ਰਿਫ਼ਤਾਰ

Thursday, Dec 28, 2017 - 12:13 AM (IST)

ਕੱਪੜੇ ਚੋਰੀ ਕਰਦੀਆਂ ਦੋ ਔਰਤਾਂ ਗ੍ਰਿਫ਼ਤਾਰ

ਗੁਰਦਾਸਪੁਰ,  (ਵਿਨੋਦ)-  ਸਿਟੀ ਪੁਲਸ ਗੁਰਦਾਸਪੁਰ ਨੇ ਕੱਪੜਾ ਚੋਰੀ ਕਰਨ ਦੇ ਦੋਸ਼ 'ਚ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਰਸੂਲ ਲੋਨ ਪੁੱਤਰ ਗੁਲਾਮ ਮੁਹੰਮਦ ਨਿਵਾਸੀ ਕੈਂਪ ਏਰੀਆ ਬਟਾਲਾ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਹ ਫੇਰੀ ਲਾ ਕੇ ਕੱਪੜੇ ਵੇਚਣ ਦਾ ਕਾਰੋਬਾਰ ਕਰਦਾ ਹੈ। ਬੀਤੇ ਦਿਨ ਉਹ ਹਨੂਮਾਨ ਚੌਕ ਵਿਚ ਆਪਣਾ ਕੱਪੜਾ ਵੇਚ ਰਿਹਾ ਸੀ ਕਿ ਦੋ ਔਰਤਾਂ ਆਈਆਂ ਤੇ ਕੁਝ ਕੱਪੜੇ ਚੋਰੀ ਕਰ ਕੇ ਉਥੋਂ ਖਿਸਕਣ ਲੱਗੀਆਂ। ਉਸ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਦੋਵਾਂ ਔਰਤਾਂ ਨੂੰ ਫੜ ਲਿਆ। ਤਲਾਸ਼ੀ ਲੈਣ 'ਤੇ ਦੋਵਾਂ ਤੋਂ ਚੋਰੀ ਕੀਤੇ ਗਰਮ ਕੱਪੜੇ ਬਰਾਮਦ ਹੋਏ।ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤਾਂ ਦੀ ਪਛਾਣ ਸੁਨੀਤਾ ਪਤਨੀ ਬਲਵਿੰਦਰ ਸਿੰਘ ਨਿਵਾਸੀ ਪਿੰਡ ਸੱਦਾ ਅਤੇ ਦੂਜੀ ਔਰਤ ਮੀਨਾ ਪਤਨੀ ਨਰਿੰਦਰ ਸਿੰਘ ਨਿਵਾਸੀ ਪਿੰਡ ਸਿਰਕੀਆਂ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ।


Related News