ਅਸ਼ਲੀਲ ਵੀਡੀਓ ਬਣਾ ਕੇ ਬਲੈਕ ਮੇਲ ਕਰਨ ਵਾਲੀਆਂ ਔਰਤਾਂ ਗ੍ਰਿਫਤਾਰ
Saturday, Mar 03, 2018 - 05:14 PM (IST)
ਸੰਗਰੂਰ (ਰਾਜੇਸ਼ ਕੋਹਲੀ,ਬੇਦੀ) — ਜ਼ਿਲਾ ਸੰਗੂਰਰ ਪੁਲਸ ਨੇ ਸੁਨਾਮ ਦੇ ਇਕ ਸਰਕਾਰੀ ਕਾਲਜ ਦੇ ਸੁਪਰਡੇਂਟ ਨੂੰ ਆਪਣੇ ਜਾਲ 'ਚ ਫਸਾ ਕੇ ਬਲੈਕ ਮੇਲ ਕਰਨ ਦੇ ਦੋਸ਼ 'ਚ ਦੋ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾਵਾਂ ਨੇ ਸੁਪਰਡੇਂਟ ਦੀ ਅਸ਼ਲੀਲ ਵੀਡੀਓ ਬਣਾ ਬਲੈਕ ਮੇਲ ਕਰ ਕੇ ਉਸ ਕੋਲੋਂ ਕਰੀਬ 4 ਲੱਖ 48 ਹਜ਼ਾਰ ਰੁਪਏ ਠੱਗੇ ਸਨ।
ਪੁਲਸ ਅਧਿਕਾਰੀ ਮੁਤਾਬਕ ਉਕਤ ਮਹਿਲਾਵਾਂ ਲੋਕਾਂ ਨੂੰ ਆਪਣੇ ਗਿਰੋਹ ਦੀਆਂ ਲੜਕੀਆਂ ਦੇ ਜਾਲ 'ਚ ਫਸਾ ਦਿੰਦੀਆਂ ਸਨ ਤੇ ਫਿਰ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਮੰਗ ਕਰਦੀਆਂ ਸਨ। ਇਸ ਗਿਰੋਹ ਦਾ ਪਰਦਾਫਾਸ਼ ਉਦੋਂ ਹੋਇਆ ਜਦ ਇਸ ਗਿਰੋਹ ਨੇ ਸੁਨਾਮ ਦੇ ਸੁਪਰਡੇਂਟ ਹਰਜੀਤ ਸਿੰਘ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਸ ਨੂੰ ਬਲੈਕਮੇਲ ਕਰਕੇ 4 ਲੱਖ 48 ਹਜ਼ਾਰ ਰੁਪਏ ਠੱਗ ਲਏ। ਫਿਲਹਾਲ ਪੁਲਸ ਨੇ ਹਰਜੀਤ ਸਿੰਘ ਦੀ ਸ਼ਿਕਾਇਤ 'ਤੇ ਗਿਰੋਹ ਦੀਆਂ ਦੋ ਮੈਂਬਰਾਂ ਅਜੀਤ ਕੌਰ ਤੇ ਰਿਤੂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਗਿਰੋਹ ਦੇ ਬਾਕੀ ਮੈਂਬਰਾਂ ਦੀ ਤਲਾਸ਼ ਅਜੇ ਜਾਰੀ ਹੈ।
