ਰੇਤ ਨਾਲ ਭਰੀਆਂ ਦੋ ਟਰਾਲੀਆਂ ਕੀਤੀਆਂ ਕਾਬੂ

10/12/2017 5:36:45 PM


ਸੁਲਤਾਨਪੁਰ ਲੋਧੀ (ਧੰਜੂ)- ਐੱਸ. ਐੱਚ. ਓ. ਜੋਗਿੰਦਰਪਾਲ ਦੀ ਅਗਵਾਈ ਹੇਠ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਮਾਈਨਿੰਗ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਦਿਆਂ ਦੋ ਟਰੈਕਟਰ ਟਰਾਲੀਆਂ ਰੇਤ ਨਾਲ ਭਰੀਆਂ ਕਾਬੂ ਕੀਤੀਆਂ ਹਨ।
 ਐੱਸ. ਐੱਚ. ਓ. ਜੋਗਿੰਦਰਪਾਲ ਨੇ ਦੱਸਿਆ ਕਿ ਏ. ਐੱਸ. ਆਈ. ਪਰਮਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਅੰਮ੍ਰਿਤਪੁਰ ਛੰਨਾਂ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਬਿਆਸ ਦਰਿਆ ਵੱਲੋਂ ਦੋ ਟਰੈਕਟਰ-ਟਰਾਲੀਆਂ ਰੇਤ ਨਾਲ ਭਰੀਆਂ ਆ ਰਹੀਆਂ ਸਨ। ਮਾਈਨਿੰਗ ਅਫਸਰ ਸਰਬਜੀਤ ਸਿੰਘ ਕਪੂਰਥਲਾ ਨੇ ਟਰੈਕਟਰ ਦੇਖ ਕੇ ਉਨ੍ਹਾਂ ਵੱਲ ਵਧਣਾ ਸ਼ੁਰੂ ਕੀਤਾ, ਜਿਸ ਨੂੰ ਦੇਖ ਕੇ ਟਰੈਕਟਰ ਚਾਲਕ ਫਰਾਰ ਹੋ ਗਏ। ਪੁਲਸ ਨੇ ਟਰੈਕਟਰ-ਟਰਾਲੀਆਂ ਰੇਤ ਸਮੇਤ ਕਾਬੂ ਕਰ ਲਈਆਂ ਹਨ ਤੇ ਉਨ੍ਹਾਂ 'ਤੇ ਕਨੂੰਨੀ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰ ਦਿੱਤਾ ਹੈ ਤੇ ਟਰੈਕਟਰ ਚਾਲਕਾਂ ਦੀ ਭਾਲ ਕੀਤੀ ਜਾ ਰਹੀ ਹੈ।


Related News