ਗਰਮੀ ਕਾਰਨ ਰਜਬਾਹੇ 'ਚ ਨਹਾਉਂਦਿਆਂ ਦੋ ਵਿਦਿਆਰਥੀ ਰੁੜੇ, 1 ਦੀ ਹੋਈ ਮੌਤ

Sunday, Jul 28, 2024 - 11:43 AM (IST)

ਗਰਮੀ ਕਾਰਨ ਰਜਬਾਹੇ 'ਚ ਨਹਾਉਂਦਿਆਂ ਦੋ ਵਿਦਿਆਰਥੀ ਰੁੜੇ, 1 ਦੀ ਹੋਈ ਮੌਤ

ਨਥਾਣਾ(ਬੱਜੋਆਣੀਆਂ)-ਬਲਾਕ ਨਥਾਣਾ ਦੇ ਪਿੰਡ ਢੇਲਵਾਂ ਵਿਖੇ ਦੋ ਨੌਜਵਾਨ ਗਰਮੀ ਕਾਰਨ ਹਰਰੰਗਪੁਰਾ ਦੇ ਰਜਬਾਹੇ ਵਿਚ ਨਹਾਉਂਦੇ ਸਮੇਂ ਪਾਣੀ ਵਿਚ ਰੁੜ ਗਏ। ਇਕ ਵਿਦਿਆਰਥੀ ਬਚ ਕੇ ਬਾਹਰ ਨਿਕਲ ਆਇਆ ਤੇ ਦੂਸਰੇ ਵਿਦਿਆਰਥੀ ਦੀ ਲਾਸ਼ ਬਰਾਮਦ ਹੋ ਗਈ ਹੈ।

 ਇਹ ਵੀ ਪੜ੍ਹੋ-ਕੇਂਦਰੀ ਜੇਲ੍ਹ 'ਚ ਸਜ਼ਾ ਕੱਟ ਰਹੇ ਕੈਦੀ ਕੋਲੋਂ ਮਿਲਿਆ ਨਸ਼ਾ, ਪੈਸਕੋ ਕਰਮਚਾਰੀ ਦੀ ਵੀ ਹੋਈ ਗ੍ਰਿਫਤਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦਪੁਰਾ ਵਿਖੇ ਨੌਵੀਂ ਕਲਾਸ ਦੇ ਵਿਦਿਆਰਥੀ ਗਰਮੀ ਕਾਰਨ ਰਜਬਾਹੇ ਵਿਚ ਨਹਾਉਣ ਚਲੇ ਗਏ। ਨਹਾਉਣ ਸਮੇਂ ਹਰਮਨਦੀਪ ਸਿੰਘ ਪਾਣੀ ਵਿਚ ਰੁੜ ਗਿਆ ਪਰ ਦੂਸਰਾ ਵਿਦਿਆਰਥੀ ਬੱਬੂ ਸਿੰਘ ਚੰਗੀ ਕਿਸਮਤ ਨਾਲ ਬਚ ਗਿਆ। ਇਸ ਦੌਰਾਨ ਪਾਣੀ ਵਿਚ ਰੁੜੇ ਦੂਸਰੇ ਵਿਦਿਆਰਥੀ ਹਰਮਨਦੀਪ ਸਿੰਘ ਪੁੱਤਰ ਸਿਕੰਦਰ ਸਿੰਘ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਕਈ ਘੰਟਿਆਂ ਦੀ ਜੱਦੋ ਜਹਿੱਦ ਤੋਂ ਬਾਅਦ ਹਰਮਨਦੀਪ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ।

 ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News