ਦੋ ਸਕੇ ਭਰਾ ਪਿੰਡ ਪੁੱਜਣ ''ਤੇ ਕੀਤੇ ਇਕਾਂਤਵਾਸ, ਸਫਰ ਦੌਰਾਨ ਕੀਤੀ ਇਹ ਸਿਆਣਪ
Tuesday, May 12, 2020 - 04:08 PM (IST)
ਤਪਾ ਮੰਡੀ(ਸ਼ਾਮ,ਗਰਗ) - ਪਿੰਡ ਤਾਜੋਕੇ ਦੇ ਦੋ ਕੰਬਾਇਨ ਚਾਲਕ ਸਕੇ ਭਰਾ ਆਂਧਰਾ ਪ੍ਰਦੇਸ਼ 'ਚ ਕੰਬਾਇਨ ਨਾਲ ਫਸਲਾਂ ਦੀ ਵਾਢੀ ਕਰਨ ਉਪਰੰਤ ਆਪਣੇ ਪਿੰਡ ਤਾਜੋਕੇ ਪੁੱਜੇ। ਜਿਨ੍ਹਾਂ ਨੂੰ ਪਿੰਡ ਤਾਜੋਕੇ ਦੇ ਇੱਕ ਸਕੂਲ 'ਚ ਇਕਾਂਤਵਾਸ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ 'ਚ ਫਸਲਾਂ ਦੀ ਕਟਾਈ ਕਰਨ ਤੋਂ ਬਾਅਦ ਕੰਬਾਇਨ ਚਾਲਕ ਦੋ ਸਕੇ ਭਰਾ ਜਗਤਾਰ ਸਿੰਘ ਅਤੇ ਹੰਸ ਰਾਜ ਪੁੱਤਰਾਨ ਗੁਰਬਖਸ਼ ਸਿੰਘ ਨੇ ਪਿੰਡ ਦੇ ਸਰਪੰਚ ਗੁਰਮੀਤ ਸਿੰਘ,ਜੀ.ਓ.ਜੀ ਜਗਸੀਰ ਸਿੰਘ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਕਰੋਨਾਵਾਇਰਸ਼ ਦੀ ਜਾਂਚ ਅਤੇ ਟੈਸਟ ਲਈ ਇਕਾਂਤਵਾਸ ਕਰਨ ਲਈ ਉਨ੍ਹਾਂ ਨੂੰ ਪਿੰਡ 'ਚ ਹੀ ਕਿਸੇ ਥਾਂ 'ਤੇ ਰੱਖਿਆ ਜਾਵੇ। ਆਂਧਰਾ ਪ੍ਰਦੇਸ਼ ਤੋਂ ਚੱਲਣ ਸਮੇਂ ਜਿਸ ਵਹੀਕਲ ਰਾਹੀਂ ਉਹ ਵਾਪਸ ਪਰਤ ਰਹੇ ਸਨ ਉਨ੍ਹਾਂ ਨੇ ਆਪਸ 'ਚ ਪੂਰੀ ਤਰ੍ਹਾਂ ਨਾਲ ਸੋਸ਼ਲ ਡਿਸ਼ਟੈਸ਼ ਬਣਾਕੇ ਰੱਖਿਆ ਅਤੇ ਕਰੋਨਾਵਾਇਰਸ਼ ਤੋਂ ਬਚਾਅ ਲਈ ਮਾਸਕ ਅਤੇ ਸੈਨੀਟਾਈਜਰ ਦੀ ਵਰਤੋਂ ਵੀ ਕਰਦੇ ਰਹੇ। ਉਨ੍ਹਾਂ ਨੇ ਰਸਤੇ 'ਚ ਵੱਖ-ਵੱਖ ਥਾਵਾਂ ਤੋਂ ਪਿੰਡ ਦੇ ਸਰਪੰਚ ਨਾਲ ਸੰਪਰਕ ਵੀ ਬਣਾਈ ਰੱਖਿਆ ਜਦ ਉਹ ਪਿੰਡ ਤਾਜੋਕੇ ਵਿਖੇ ਪੁੱਜੇ ਤਾਂ ਸਹਾਇਕ ਥਾਣੇਦਾਰ ਗੁਰਮੇਲ ਸਿੰਘ,ਸਿਹਤ ਵਿਭਾਗ ਦੇ ਡਾ.ਸੰਜੇ ਮਲਹੋਤਰਾ ਅਤੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ 'ਚ ਉਨ੍ਹਾਂ ਨੂੰ ਪਿੰਡ ਦੇ ਸਕੂਲ 'ਚ ਇਕਾਂਤਵਾਸ ਕੀਤਾ ਗਿਆ। ਸਕੂਲ 'ਚ ਉਨ੍ਹਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਦੋਵੇਂ ਭਰਾਵਾਂ ਦਾ ਹਰ ਪੱਖੋਂ ਪੂਰਾ-ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਮਾਸਟਰ ਗੁਰਵਿੰਦਰ ਸਿੰਘ, ਸਮਾਜ ਸੇਵੀ ਹਾਕਮ ਸਿੰਘ ਚੌਹਾਨ ਆਦਿ ਮੌਜੂਦ ਸਨ।