ਗੰਭੀਰ ਹਾਲਤ ''ਚ 2 ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ
Thursday, Mar 01, 2018 - 03:01 AM (IST)

ਬਠਿੰਡਾ, (ਸੁਖਵਿੰਦਰ)- ਮਨੁੱਖਤਾ ਦੀ ਸੇਵਾ ਨੂੰ ਸਮਰਪਤ ਸਹਾਰਾ ਜਨ ਸੇਵਾ ਵੱਲੋਂ ਗੰਭੀਰ ਹਾਲਤ ਵਿਚ ਪਏ 2 ਵਿਅਕਤੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਧੋਬੀ ਬਾਜ਼ਾਰ ਵਿਚ ਦੌਰਾ ਪੈਣ ਨਾਲ ਅਮਨ 22 ਵਾਸੀ ਬਠਿੰਡਾ ਦੀ ਹਾਲਤ ਗੰਭੀਰ ਹੋ ਗਈ।
ੂਚਨਾ ਮਿਲਣ 'ਤੇ ਸੰਸਥਾ ਵਰਕਰ ਵਿੱਕੀ ਕੁਮਾਰ ਅਤੇ ਵਿਸ਼ੂ ਰਾਜਪੂਤ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਇਸ ਤੋਂ ਇਲਾਵਾ ਪਿੰਡ ਤਿਉਣਾ ਵਿਖੇ ਇਕ ਗਰੀਬ ਬਜ਼ੁਰਗ ਕਾਹਨ ਸਿੰਘ 60 ਦੀ ਹਾਲਤ ਗੰਭੀਰ ਹੋ ਗਈ। ਉਸ ਨੂੰ ਸੰਸਥਾ ਵਰਕਰਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ।