ਲੁਧਿਆਣਾ: 200 ਰੁਪਏ ਨੂੰ ਲੈ ਕੇ ਦੋ ਧਿਰਾਂ 'ਚ ਚੱਲੇ ਡਾਂਗਾਂ-ਸੋਟੇ, ਇਕ ਦੀ ਮੌਤ

Monday, Feb 25, 2019 - 04:00 PM (IST)

ਲੁਧਿਆਣਾ: 200 ਰੁਪਏ ਨੂੰ ਲੈ ਕੇ ਦੋ ਧਿਰਾਂ 'ਚ ਚੱਲੇ ਡਾਂਗਾਂ-ਸੋਟੇ, ਇਕ ਦੀ ਮੌਤ

ਲੁਧਿਆਣਾ (ਨਰਿੰਦਰ)— ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਰਾਮ ਨਗਰ ਬਿਹਾਰੀ ਕਾਲੋਨੀ 'ਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇਥੇ 200 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ। ਦੋਵੇਂ ਧਿਰਾਂ 'ਚ ਝਗੜਾ ਇੰਨਾ ਵੱਧ ਗਿਆ ਕਿ ਧਿਰਾਂ ਵਿਚਾਲੇ ਜਮ ਕੇ ਡਾਂਗਾਂ ਸੋਟੇ ਅਤੇ ਅਤੇ ਇਟਾਂ ਰੋੜੇ ਚੱਲੇ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। 

PunjabKesariਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਮ ਨਗਰ ਬਿਹਾਰੀ ਕਲੋਨੀ 'ਚ ਦੋ ਧਿਰਾਂ ਦਾ ਆਪਸ 'ਚ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਹੋ ਗਈ ਸੀ ਜੋ ਬਾਅਦ 'ਚ ਭਿਆਨਕ ਜੰਗ ਦਾ ਰੂਪ ਧਾਰਣ ਕਰ ਗਈ। ਝਗੜੇ 'ਚ 1 ਔਰਤ 1 ਬੱਚੇ ਸਮੇਤ 6 ਦੇ ਲੋਕ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ 'ਚ ਭਰਤੀ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਇਕ ਵਿਅਕਤੀ ਜਖਮਾਂ ਦੀ ਤਾਅ ਨਾ ਝਲਦੇ ਹੋਏ ਦਮ ਤੋੜ ਗਿਆ।
 

PunjabKesariਦੂਜੇ ਪਾਸੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਦਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News