ਥਾਣਾ ਝੰਡੇਰ ਦੀ ਪੁਲਸ ਨੂੰ ਮਿਲੀ ਸਫਲਤਾ, ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਮੈਬਰ ਗ੍ਰਿਫ਼ਤਾਰ
Tuesday, Oct 27, 2020 - 02:04 PM (IST)
ਗੁਰੂ ਕਾ ਬਾਗ (ਭੱਟੀ) : ਪੁਲਸ ਥਾਣਾ ਝੰਡੇਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਉਨ੍ਹਾਂ ਦੇ ਇਲਾਕੇ 'ਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੋ ਮੈਬਰਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ ਤੇ ਥਾਣਾ ਝੰਡੇਰ ਦੇ ਮੁੱਖੀ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਝੰਡੇਰ ਦੀ ਪੁਲਸ ਵੱਲੋਂ ਮਿਤੀ 22-10-2020 ਨੂੰ ਤਰਸੇਮ ਮਸੀਹ ਪੁੱਤਰ ਸਦੀਕ ਮਸੀਹ ਵਾਸੀ ਪਿੰਡ ਚਮਿਆਰੀ ਦੇ ਬਿਆਨ 'ਤੇ ਮੁਕੱਦਮਾ ਨੰ: 146 ਜ਼ੁਰਮ 379 ਬੀ 34 ਆਈ. ਪੀ. ਸੀ. ਅਧੀਨ ਦਰਜ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਪਿੰਡ ਵਿਛੋਆ ਦੇ ਅੱਡੇ ਤੋਂ ਥੋੜ੍ਹਾ ਅੱਗੇ ਮੱਧੂਛਾਂਗਾ ਗਏ ਸਨ। ਪਿਛਲੀ ਸਾਈਡ ਤੋਂ ਇੱਕ ਪਲਸਰ ਮੋਟਰਸਾਈਕਲ 'ਤੇ ਸਵਾਰ ਇੱਕ ਕੇਸਧਾਰੀ ਅਤੇ ਇੱਕ ਮੋਨੇ ਨੌਜਵਾਨ ਨੇ ਮੇਰੀ ਪਤਨੀ ਦੇ ਕੰਨਾਂ 'ਚ ਪਾਈਆਂ ਵਾਲੀਆਂ ਖਿੱਚ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ :ਲਾਰੈਂਸ ਬਿਸ਼ਨੋਈ ਗੈਂਗ ਦਾ ਵਾਂਟੇਡ ਗੈਂਗਸਟਰ ਕਾਬੂ, ਵੱਡੇ ਖ਼ੁਲਾਸੇ ਹੋਣ ਦੀ ਉਮੀਦ
ਉਸੇ ਹੀ ਦਿਨ ਤੋਂ ਪੁਲਸ ਵਲੋਂ ਇਸ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਅਤੇ ਤਫਤੀਸ਼ ਦੌਰਾਨ ਦੋ ਦੋਸ਼ੀਆਂ ਗੁਰਮੇਜ ਸਿੰਘ ਪੁੱਤਰ ਬੀਰ ਸਿੰਘ ਵਾਸੀ ਪਿੰਡ ਰਿਆੜ ਹਾਲ ਵਾਸੀ ਨੰਗਲੀ ਅਤੇ ਨਾਨਕ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨਵੇ ਸਰਾਂ ਚੌਗਾਂਵਾਂ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ਅਧੀਨ ਵਰਦਾਤਾਂ ਕਰਕੇ ਕਈ ਵਾਰ ਸੋਨੇ ਦੀਆਂ ਚੇਨੀਆਂ ਖੋਹੀਆਂ ਹਨ। ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਦੋਸ਼ੀਆਂ ਕੋਲੋਂ ਕੁੱਲ 19 ਸੋਨੇ ਦੀਆਂ ਵਾਲੀਆਂ ਅਤੇ ਇੱਕ ਪਲਸਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਹੀ ਦੋਸ਼ੀਆਂ ਖਿਲਾਫ਼ ਥਾਣਾ ਰਾਜਾਸਾਂਸੀ, ਅਜਨਾਲਾ 'ਚ ਵੱਖ-ਵੱਖ ਧਾਰਾਵਾਂ ਅਧੀਨ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਜਿਨ੍ਹਾਂ 'ਚ ਇਹ ਦੋਵੇਂ ਹੀ ਦੋਸ਼ੀ ਭਗੌੜੇ ਚੱਲ ਰਹੇ ਸਨ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਸਕੀ ਨਾਬਾਲਗ ਭਾਣਜੀ ਨਾਲ ਮਾਮੇ ਦੀ ਘਟੀਆ ਕਰਤੂਤ