ਤਰਨਤਾਰਨ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਵਿਅਕਤੀਆਂ ਦੀ ਮੌਤ

Tuesday, Jul 28, 2020 - 08:33 PM (IST)

ਤਰਨਤਾਰਨ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਵਿਅਕਤੀਆਂ ਦੀ ਮੌਤ

ਤਰਨਤਾਰਨ,(ਰਮਨ)- ਜ਼ਿਲ੍ਹੇ ਅੰਦਰ ਦੋ ਕੋਰੋਨਾ ਪੀੜਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਪੁੱਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਪਿੰਡ ਨਿਰਮਲ ਸਿੰਘ (54) ਪੁੱਤਰ ਮੁਖਤਿਆਰ ਸਿੰਘ ਨਿਵਾਸੀ ਪਿੰਡ ਚੀਮਾਂ ਕਲਾਂ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬਿਮਾਰ ਹੋਣ ਕਾਰਨ ਜੇਰੇ ਇਲਾਜ ਸੀ ਜਿਸ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਅੰਮ੍ਰਿਤਸਰ ਵਿਖੇ ਪਾਜ਼ੇਟਿਵ ਆਈ ਹੈ।ਇਸੇ ਤਰਾਂ ਮਨਜਿੰਦਰ ਸਿੰਘ (40) ਪੁੱਤਰ ਸਰਦਾਰਾ ਸਿੰਘ ਵਾਸੀ ਖਡੂਰ ਸਾਹਿਬ ਅੰਮ੍ਰਿਤਸਰ ਵਿਖੇ ਹਸਪਤਾਲ 'ਚ ਜੇਰੇ ਇਲਾਜ ਸੀ ਜਿਸ ਦੀ ਮੌਤ ਹੋ ਗਈ ਤੇ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।ਇਨ੍ਹਾਂ ਦੋਵਾਂ ਦੀਆਂ ਕੋਰੋਨਾ ਪਾਜ਼ੇਟਿਵ ਹੋਣ ਸਬੰਧੀ ਸੂਚਨਾਂ ਸਿਹਤ ਵਿਭਾਗ ਅੰਮ੍ਰਿਤਸਰ ਵੱਲੋ ਦਿੱਤੀ ਗਈ ਹੈ।ਜਿਨ੍ਹਾਂ ਦਾ ਅੰਤਮ ਸਸਕਾਰ ਕੋਵਿਡ-19 ਨਿਯਮਾਂ ਤਹਿਤ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਕੋਰੋਨਾ ਬਿਮਾਰੀ ਨਾਲ ਮਾਰੇ ਗਏ ਵਿਅਕਤੀਆਂ ਦੀ ਗਿਣਤੀ 9 ਹੋ ਗਈ ਹੈ।


author

Bharat Thapa

Content Editor

Related News