ਮੋਗਾ ਪੁਲਸ ਨੇ ਬੱਗਾ ਖਾਨ ਅਤੇ ਮਨੀ ਭਿੰਡਰ ਗੈਂਗ ਦੇ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

11/20/2023 6:39:22 PM

ਮੋਗਾ (ਕਸ਼ਿਸ਼) : ਮੋਗਾ ਪੁਲਸ ਵੱਲੋਂ ਬੱਗਾ ਖਾਨ ਅਤੇ ਮਨੀ ਭਿੰਡਰ ਗੈਂਗ ਦੇ 2 ਗੈਂਗਸਟਰਾਂ ਨੂੰ ਨਜਾਇਜ਼ ਅਸਲੇ ਅਤੇ 2 ਬਿਨਾਂ ਨੰਬਰੀ ਮੋਟਰਸਾਈਕਲਾਂ ਸਮੇਤ ਕੀਤਾ ਕਾਬੂ ਹੈ। ਜੇ. ਇਲਨਚੇਲੀਅਨ ਆਈ. ਪੀ. ਐੱਸ./ਐੱਸ.ਐੱਸ.ਪੀ ਮੋਗਾ ਨੇ ਪ੍ਰੈੱਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਪਾਰਟੀ ਵਲੋਂ ਸੁਦਾਗਰ ਸਿੰਘ ਉਰਫ ਪ੍ਰਿੰਸ ਪੁੱਤਰ ਮਨਜੀਤ ਸਿੰਘ ਵਾਸੀ ਭਿੰਡਰ ਕਲਾਂ ਕੋਲੋਂ 4 ਨਜਾਇਜ਼ ਪਿਸਟਲ ਹਨ, ਜੋ ਉਸ ਨੇ ਇਕ ਪਲਾਸਟਿਕ ਦੇ ਗੱਟੇ ਵਿਚ ਪਾ ਕੇ ਮੋਟਰਸਾਈਕਲ ਰੰਗ ਲਾਲ ’ਤੇ ਸੌਰਵ ਸੰਧੂ ਉਰਫ ਸੈਮ ਪੁੱਤਰ ਗੁਰਸੇਵਕ ਸਿੰਘ ਵਾਸੀ ਫਿਰੋਜ਼ਪੁਰ (ਸਿਟੀ) ਨੂੰ ਦੇਣ ਲਈ ਚੀਮਾ ਰੋਡ ਤੋਂ ਜਾਨੀਆ ਮਸੀਤਾ ਨੂੰ ਮੁੜਦੀ ਸੜਕ ਪਰ ਆ ਰਿਹਾ ਹੈ। ਉਕਤ ਸੋਰਵ ਸੰਧੂ ਪਾਸ ਮੋਟਰਸਾਈਕਲ ਹੀਰੋ ਸਪਲੈਂਡਰ ਬਿਨਾ ਨੰਬਰੀ ਰੰਗ ਕਾਲਾ ਹੈ। 

ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਕਮਿਸ਼ਨਰ ਵਲੋਂ ਥਾਣਾ ਮਾਡਲ ਟਾਊਨ ਦੀ ਐੱਸ. ਐੱਚ. ਓ. ਸਸਪੈਂਡ, ਜਾਣੋ ਕੀ ਹੈ ਪੂਰਾ ਮਾਮਲਾ

ਇਹ ਦੋਵੇਂ ਚੀਮਾ ਰੋਡ ਪਰ ਇਕ ਦੂਜੇ ਨੂੰ ਮਿਲ ਸਕਦੇ ਹਨ। ਇਹ ਦੋਵੇਂ ਬੰਗਾ ਖਾਨ ਵਾਸੀ ਮਲੇਰਕੋਟਲਾ ਅਤੇ ਮਨੀ ਭਿੰਡਰ ਗੈਂਗ ਦੇ ਮੈਂਬਰ ਹਨ। ਇਨ੍ਹਾਂ ਦੋਵਾਂ ਦੇ ਅਤੇ ਸੁਨੀਲ ਉਰਫ ਨਾਟਾ ਵਾਸੀ ਫਿਰੋਜ਼ਪੁਰ ਦੇ ਕਹਿਣ ’ਤੇ ਇਹ ਨਜਾਇਜ਼ ਅਸਲਾ ਆਪਣੇ ਗੈਂਗ ਦੇ ਮੈਂਬਰਾਂ ਨੂੰ ਸਪਲਾਈ ਕਰਦੇ ਹਨ। ਜਿਸ ’ਤੇ ਉਕਤ ਦੋਸ਼ੀਆਂ ਖ਼ਿਲਾਫ ਅਸਲਾ ਐਕਟ ਥਾਣਾ ਕੋਟ ਈਸੇ ਖਾ ਦਰਜ ਕਰਵਾਇਆ ਤੇ ਮੁਖਬਰ ਦੀ ਦੱਸੀ ਜਗ੍ਹਾ ’ਤੇ ਰੇਡ ਕਰਕੇ ਸੁਦਾਗਰ ਸਿੰਘ ਉਰਫ ਪ੍ਰਿੰਸ ਪੁੱਤਰ ਮਨਜੀਤ ਸਿੰਘ ਵਾਸੀ ਭਿੰਡਰ ਕਲਾਂ ਨੂੰ ਸਮੇਤ ਮੋਟਰਸਾਈਕਲ ਬਿਨਾਂ ਨੰਬਰੀ ਅਤੇ ਸੌਰਵ ਸੰਧੂ ਉਰਫ ਸੈਮ ਪੁੱਤਰ ਗੁਰਸੇਵਕ ਸਿੰਘ ਵਾਸੀ ਫਿਰੋਜ਼ਪੁਰ ਨੂੰ ਸਮੇਤ ਮੋਟਰਸਾਈਕਲ ਬਿਨਾਂ ਨੰਬਰੀ ਕਾਬੂ ਕਰ ਲਿਆ। ਸੁਦਾਗਰ ਸਿੰਘ ਤੋਂ 2 ਪਿਸਟਲ 30 ਬੋਰ ਸਮੇਤ 4 ਮੈਗਜ਼ੀਨ ਅਤੇ ਸੌਰਵ ਸੰਧੂ ਤੋਂ 2 ਪਿਸਟਲ 30 ਬੋਰ ਸਮੇਤ 2 ਮੈਗਜ਼ੀਨ (ਕੁੱਲ 04 ਪਿਸਟਲ) ਅਤੇ ਦੋ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤੇ ਹਨ। ਫਿਲਹਾਲ ਪੁਲਸ ਵਲੋਂ ਗੈਂਗਸਟਰਾਂ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਘਰ ’ਚ ਵਿਛਾ ਦਿੱਤੀਆਂ ਲਾਸ਼ਾਂ, ਪਿਉ ਸਣੇ ਨੌਜਵਾਨ ਪੁੱਤ ਦੀ ਵੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News