ਇਸ ਨੂੰ ਕਹਿੰਦੇ ਕਿਸਮਤ ਬਦਲਣੀ, ਰਾਤੋ-ਰਾਤ ਕਰੋੜ ਪਤੀ ਬਣ ਗਏ ਦੋ ਜਿਗਰੀ ਦੋਸਤ

10/02/2023 6:22:00 PM

ਅਬੋਹਰ (ਰਹੇਜਾ) : ਪੰਜਾਬ ਰਾਜ ਵੱਲੋਂ ਸ਼ੁਰੂ ਕੀਤੀ ਗਈ ਮਹੀਨਾਵਾਰ ਡੀਅਰ ਲਾਟਰੀ ਦਾ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਅਬੋਹਰ ਵਿਚ ਦੋ ਦੋਸਤਾਂ ਨੇ ਜਿੱਤਿਆ ਹੈ। ਦਰਅਸਲ ਦੋ ਦੋਸਤਾਂ ਨੇ ਮਿਲ ਕੇ ਐਤਵਾਰ ਨੂੰ ਹੀ ਘੰਟਾਘਰ ਦੇ ਬਾਹਰ ਇਕ ਲਾਟਰੀ ਵਿਕਰੇਤਾ ਤੋਂ ਇਹ ਲਾਟਰੀ ਟਿਕਟ ਖਰੀਦੀ ਸੀ, ਜਿਸ ਦਾ ਡਰਾਅ ਐਤਵਾਰ ਰਾਤ ਨੂੰ ਹੋਇਆ ਅਤੇ ਦੋਵੇਂ ਡੇਢ ਕਰੋੜ ਰੁਪਏ ਦੇ ਜੇਤੂ ਬਣੇ।  ਜੋਗਿੰਦਰ ਉਰਫ਼ ਕੁਕੀ ਅਤੇ ਉਸ ਦੇ ਦੋਸਤ ਰਮੇਸ਼ ਸਿੰਘ ਨੇ ਇਨਾਮੀ ਐਲਾਨ ਤੋਂ ਬਾਅਦ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਕੱਠੇ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਛੋਟੇ ਇਨਾਮ ਜਿੱਤੇ ਸਨ ਪਰ ਪਹਿਲੀ ਵਾਰ ਡੇਢ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।  

ਇਹ ਵੀ ਪੜ੍ਹੋ : ਪੰਜਾਬ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਦੇ ਸੂਬੇ ਦੀ ਜਨਤਾ ਲਈ ਵੱਡੇ ਐਲਾਨ

ਉਸ ਨੇ ਦੱਸਿਆ ਕਿ ਇਹ ਲਾਟਰੀ ਘੰਟਾਘਰ ਚੌਕ ਸਥਿਤ ਗਿਆਨ ਲਾਟਰੀ ਸੈਂਟਰ ਤੋਂ ਖਰੀਦੀ ਸੀ। ਉਸ ਨੇ 200-200 ਰੁਪਏ ਦੀਆਂ ਦੋ ਲਾਟਰੀ ਟਿਕਟਾਂ ਖਰੀਦੀਆਂ ਸਨ, ਜਿਸ ਵਿਚ ਇਕ ਟਿਕਟ (ਨੰਬਰ-525055) ਨੇ ਡੇਢ ਕਰੋੜ ਰੁਪਏ ਦਾ ਇਨਾਮ ਜਿੱਤਿਆ ਸੀ। ਜੋਗਿੰਦਰ ਉਰਫ਼ ਕੁਕੀ ਦੀ ਕੱਪੜੇ ਦੀ ਛੋਟੀ ਜਿਹੀ ਦੁਕਾਨ ਹੈ ਅਤੇ ਉਹ ਪਹਿਲਾਂ ਲਾਟਰੀ ਦੀਆਂ ਟਿਕਟਾਂ ਆਪ ਹੀ ਵੇਚਦਾ ਸੀ, ਜਦਕਿ ਉਸ ਦਾ ਦੋਸਤ ਰਮੇਸ਼ ਸਿੰਘ ਬਿਜਲੀ ਬੋਰਡ ਦਾ ਸੇਵਾਮੁਕਤ ਮੁਲਾਜ਼ਮ ਹੈ। ਜਿਵੇਂ ਹੀ ਉਸ ਨੂੰ 1.5 ਕਰੋੜ ਰੁਪਏ ਦੇ ਇਨਾਮ ਬਾਰੇ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਨੇ ਦੱਸਿਆ ਕਿ ਇਸ ਪੈਸੇ ਨਾਲ ਉਹ ਆਪਣੇ ਬੇਰੋਜ਼ਗਾਰ ਪੁੱਤਰਾਂ ਨੂੰ ਰੋਜ਼ਗਾਰ ਦੇਵੇਗਾ।

ਇਹ ਵੀ ਪੜ੍ਹੋ : ਜਲੰਧਰ ’ਚ ਕਤਲ ਕੀਤੀਆਂ ਤਿੰਨ ਸਕੀਆਂ ਭੈਣਾਂ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News