ਗੱਜ-ਵੱਜ ਕੇ ਕੀਤਾ ਇਕਲੌਤੇ ਪੁੱਤ ਦਾ ਵਿਆਹ, ਦੋ ਦਿਨਾਂ ਬਾਅਦ ਹੀ ਵੱਡਾ ਕਾਂਡ ਕਰ ਗਈ ਸੱਜਰੀ ਵਿਆਹੀ ਲਾੜੀ

Saturday, Sep 30, 2023 - 06:35 PM (IST)

ਗੱਜ-ਵੱਜ ਕੇ ਕੀਤਾ ਇਕਲੌਤੇ ਪੁੱਤ ਦਾ ਵਿਆਹ, ਦੋ ਦਿਨਾਂ ਬਾਅਦ ਹੀ ਵੱਡਾ ਕਾਂਡ ਕਰ ਗਈ ਸੱਜਰੀ ਵਿਆਹੀ ਲਾੜੀ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਇਲਾਕੇ ਦੇ ਇਕ ਨੌਜਵਾਨ ਨੂੰ ਅਜੇ ਵਿਆਹ ਦਾ ਚਾਅ ਵੀ ਨਹੀਂ ਮੁੱਕਿਆ ਸੀ ਕਿ ਦੋ ਦਿਨ ਬਾਅਦ ਹੀ ਉਸਦੀ ਲਾੜੀ ਫ਼ਰਾਰ ਹੋ ਗਈ, ਜੋ ਕਿ 2 ਲੱਖ ਰੁਪਏ, ਗਹਿਣੇ ਅਤੇ ਹੋਰ ਸਮਾਨ ਵੀ ਲੈ ਗਈ। ਜੇਕਰ ਮਾਛੀਵਾੜਾ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇ ਤਾਂ ਇਕ ਵੱਡਾ ਸਕੈਂਡਲ ਤੇ ਗਿਰੋਹ ਨਿਕਲ ਕੇ ਸਾਹਮਣੇ ਆ ਸਕਦਾ ਹੈ, ਜੋ ਭੋਲੇ-ਭਾਲੇ ਲੋਕਾਂ ਨਾਲ ਵਿਆਹ ਕਰਵਾ ਕੇ ਠੱਗੀਆਂ ਮਾਰ ਰਿਹਾ ਹੈ। ਮਾਛੀਵਾੜਾ ਬਲਾਕ ਦੇ ਇਕ ਪਿੰਡ ਵਾਸੀ ਚਰਨਜੀਤ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਇਕ ਲੜਕਾ ਹੈ, ਜਿਸ ਦੇ ਵਿਆਹ ਲਈ ਉਹ ਕਾਫ਼ੀ ਸਮੇਂ ਤੋਂ ਰਿਸ਼ਤਾ ਲੱਭ ਰਿਹਾ ਸੀ। ਸ੍ਰੀ ਚਮਕੌਰ ਸਾਹਿਬ ਦੀ ਜਸਵਿੰਦਰ ਕੌਰ, ਜੋ ਕਿ ਰਿਸ਼ਤੇ ਕਰਵਾਉਣ ਦਾ ਕੰਮ ਕਰਦੀ ਹੈ, ਨਾਲ ਉਸਦੀ ਮੁਲਾਕਾਤ ਹੋਈ, ਜਿਸ ਨੇ ਉਸਦੇ ਲੜਕੇ ਲਈ ਇਕ ਰਿਸ਼ਤਾ ਦੱਸਿਆ।

ਇਹ ਵੀ ਪੜ੍ਹੋ : 30 ਲੱਖ ਖਰਚ ਕੈਨੇਡਾ ਭੇਜੀ ਨੂੰਹ ਨੇ ਤੋੜ ਦਿੱਤੀਆਂ ਆਸਾਂ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ

ਵਿਚੋਲਣ ਜਸਵਿੰਦਰ ਕੌਰ ਨੇ ਕਿਹਾ ਕਿ ਲੜਕੀ ਪਹਿਲਾਂ ਵਿਆਹੀ ਹੋਈ ਹੈ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੋਲਨ ਨਾਲ ਸਬੰਧ ਰੱਖਦੀ ਹੈ। ਸ਼ਿਕਾਇਤਕਰਤਾ ਅਨੁਸਾਰ ਵਿਚੋਲਣ ਨੇ ਕਿਹਾ ਕਿ ਉਹ ਰਿਸ਼ਤਾ ਕਰਵਾਉਣ ਦੇ 40 ਹਜ਼ਾਰ ਰੁਪਏ ਲਵੇਗੀ ਅਤੇ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ। ਲੰਘੀ 3 ਸਤੰਬਰ ਨੂੰ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਲੜਕਾ-ਲੜਕੀ ਦੇ ਆਨੰਦ ਕਾਰਜ ਹੋਏ ਅਤੇ ਉੱਥੇ ਜਦੋਂ ਵਿਆਹ ਸਮੇਂ ਲੜਕੀ ਦਾ ਆਧਾਰ ਕਾਰਡ ਮੰਗਿਆ ਗਿਆ ਤਾਂ ਵਿਚੋਲਣ ਨੇ ਕਿਹਾ ਕਿ ਉਹ ਕੁਝ ਦਿਨ ਬਾਅਦ ਦੇ ਦਿੱਤਾ ਜਾਵੇਗਾ। ਵਿਆਹ ਸਮੇਂ ਲੜਕੀ ਦੇ ਮਾਤਾ-ਪਿਤਾ ਵੀ ਜਦੋਂ ਨਾ ਪੁੱਜੇ ਤਾਂ ਵਿਚੋਲਣ ਨੇ ਕਿਹਾ ਕਿ ਉਹ ਬੀਮਾਰ ਹਨ, ਜਿਸ ਕਾਰਨ ਉਹ ਨਹੀਂ ਆ ਸਕੇ। ਵਿਆਹ ਉਪਰੰਤ ਵਿਚੋਲਣ ਨੂੰ 40 ਹਜ਼ਾਰ ਰੁਪਏ ਦੇ ਦਿੱਤੇ ਅਤੇ ਲਾੜਾ ਡੋਲੀ ਘਰ ਲੈ ਕੇ ਆ ਗਿਆ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੇ ਭੁਲੇਖੇ ’ਚ ਵਿਜੀਲੈਂਸ ਨੇ ਹਮਸ਼ਕਲ ਸਰਪੰਚ ਨੂੰ ਪਾਇਆ ਘੇਰਾ

ਵਿਆਹ ਵਿਚ ਸਹੁਰੇ ਪਰਿਵਾਰ ਵਲੋਂ ਲੜਕੀ ਨੂੰ ਸੋਨੇ ਦੀ ਮੁੰਦਰੀ, ਵਾਲੀਆਂ, ਚਾਂਦੀ ਦੀ ਚੂੜੀ, ਝਾਂਜਰਾਂ ਅਤੇ ਕੱਪੜੇ ਵੀ ਦਿੱਤੇ ਗਏ। ਵਿਆਹ ਤੋਂ 2 ਦਿਨ ਬਾਅਦ ਹੀ ਵਿਚੋਲਣ ਦਾ ਫੋਨ ਆਇਆ ਕਿ ਲੜਕੀ ਦੀ ਮਾਤਾ ਨੂੰ ਹਾਰਟ ਅਟੈਕ ਆ ਗਿਆ ਹੈ ਅਤੇ ਕੱਲ੍ਹ ਉਸ ਨੂੰ ਸੋਲਨ ਲੈ ਕੇ ਜਾਣਾ ਹੈ। ਸਹੁਰੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵਿਚੋਲਣ ਨੂੰ ਕਿਹਾ ਕਿ ਅਸੀਂ ਵੀ ਆਪਣੀ ਨੂੰਹ ਦੇ ਮਾਪਿਆਂ ਨੂੰ ਮਿਲਣ ਚੱਲਦੇ ਹਾਂ ਤਾਂ ਉਸਨੇ ਨਾਂਹ ਕਰ ਦਿੱਤੀ ਕਿ ਉਹ ਕੁਝ ਦਿਨ ਬਾਅਦ ਨਵ-ਵਿਆਹੁਤਾ ਨੂੰ ਸਹੁਰੇ ਘਰ ਛੱਡ ਦੇਵੇਗੀ। ਵਿਚੋਲਣ ਜਸਵਿੰਦਰ ਕੌਰ ਤੇ ਸਪਨਾ ਨਾਂ ਦੀ ਔਰਤ ਸਾਡੇ ਘਰ ਆ ਕੇ ਮੇਰੀ ਨੂੰਹ ਨੂੰ ਆਪਣੇ ਨਾਲ ਲੈ ਗਏ ਅਤੇ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਤੋਂ ਇਲਾਵਾ ਘਰ ਵਿਚ ਪਏ ਕੱਪੜੇ ਅਤੇ 2 ਲੱਖ ਰੁਪਏ ਵੀ ਲੜਕੀ ਲੈ ਗਈ, ਜਿਸ ਕਾਰਨ ਸਾਨੂੰ ਸ਼ੱਕ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋ ਰਿਹਾ ਹੈ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਵਾਸੀਆਂ ਲਈ ਅਹਿਮ ਖ਼ਬਰ, ਜਾਰੀ ਹੋਇਆ ਇਹ ਸਖ਼ਤ ਫ਼ਰਮਾਨ

ਕੁਝ ਦਿਨ ਬਾਅਦ ਜਦੋਂ ਉਨ੍ਹਾਂ ਦੀ ਨੂੰਹ ਵਾਪਸ ਨਾ ਆਈ ਤਾਂ ਉਨ੍ਹਾਂ ਵਿਚੋਲਣ ਜਸਵਿੰਦਰ ਕੌਰ ਨੂੰ ਫੋਨ ਕੀਤਾ ਤਾਂ ਉਸਨੇ ਅੱਗੋਂ ਮੰਦਾ-ਚੰਗਾ ਬੋਲਿਆ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਅਤੇ ਉਸਦੇ ਲੜਕੇ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਮਾਛੀਵਾੜਾ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਅਜੇ ਤਕ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਨ ਉਹ ਬੇਹੱਦ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਤੋੜ ਦਿੱਤੀ ਜੁੜਵੇ ਭਰਾਵਾਂ ਦੀ ਜੋੜੀ, ਘਰ ’ਚ ਵਿਛਾ ਦਿੱਤੇ ਸੱਥਰ

ਨਵ-ਵਿਆਹੁਤਾ ਹੋ ਗਈ ਹੈ ਲਾਪਤਾ : ਵਿਚੋਲਣ

ਇਸ ਸਬੰਧੀ ਜਦੋਂ ਵਿਚੋਲਣ ਜਸਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਲੜਕੀ ਦੀ ਇਕ ਮਾਸੀ ਵਲੋਂ ਕਹਿਣ ’ਤੇ ਉਸਨੇ ਇਹ ਰਿਸ਼ਤਾ ਕਰਵਾਇਆ ਸੀ ਪਰ ਹੁਣ ਵਿਆਹ ਤੋਂ 2 ਦਿਨ ਬਾਅਦ ਲੜਕੀ ਮੋਬਾਇਲ ਬੰਦ ਕਰ ਕੇ ਲਾਪਤਾ ਹੋ ਗਈ ਹੈ। ਵਿਚੋਲਣ ਨੇ ਕਿਹਾ ਕਿ ਉਸ ਕੋਲ ਲੜਕੀ ਦੇ ਘਰ ਦਾ ਕੋਈ ਪਤਾ ਨਹੀਂ ਅਤੇ ਨਾ ਹੀ ਆਧਾਰ ਕਾਰਡ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵੱਡੀ ਕਾਰਵਾਈ ਐੱਸ. ਪੀ. ਸਮੇਤ ਦੋ ਪੁਲਸ ਅਧਿਕਾਰੀ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News