ਸਰੂਪਵਾਲ ਦਾ ਦੋ ਰੋਜ਼ਾ ਕਬੱਡੀ ਕੱਪ ਸ਼ੁਰੂ

Thursday, Mar 05, 2020 - 01:21 AM (IST)

ਸਰੂਪਵਾਲ ਦਾ ਦੋ ਰੋਜ਼ਾ ਕਬੱਡੀ ਕੱਪ ਸ਼ੁਰੂ

ਬੇਗੋਵਾਲ (ਬਬਲਾ)- ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਐਂਡ ਕਲਚਰਲ ਕਲੱਬ ਸਰੂਪਵਾਲ ਵੱਲੋਂ ਪ੍ਰਧਾਨ ਪਰਵਿੰਦਰ ਸਿੰਘ ਬੰਟੀ ਦੀ ਅਗਵਾਈ ਹੇਠ ਅੱਜ 2 ਰੋਜ਼ਾ ਕਬੱਡੀ ਕੱਪ ਖੇਡ ਮੇਲਾ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਜਸਵੰਤ ਸਿੰਘ ਫਰਾਂਸ ਨੇ ਕੀਤਾ। ਟੂਰਨਾਮੈਂਟ ਦੇ ਪਹਿਲੇ ਦਿਨ ਇਕ ਪਿੰਡ ਓਪਨ ਦੀਆਂ ਟੀਮਾਂ 'ਚ ਮੈਚ ਕਰਵਾਏ ਗਏ।
ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਵਿਕਾਸ ਜੁਲਕਾ ਨੇ ਦੱਸਿਆ ਕਿ ਦੂਜੇ ਦਿਨ 5 ਮਾਰਚ ਨੂੰ ਜਿਥੇ ਦਿਲਖਿਚਵੇਂ ਕਬੱਡੀ ਮੈਚ ਹੋਣਗੇ, ਉਥੇ ਹੀ ਸ਼ਾਮ ਸਮੇਂ ਸੱਭਿਆਚਾਰਕ ਪ੍ਰੋਗਰਾਮ ਵਿਚ ਗਾਇਕ ਹਰਜੀਤ ਹਰਮਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਅਤੇ ਯੁਵਰਾਜ ਭੁਪਿੰਦਰ ਸਿੰਘ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਜਸਵੰਤ ਸਿੰਘ ਫਰਾਂਸ, ਪਰਵਿੰਦਰ ਸਿੰਘ ਬੰਟੀ, ਵਿਕਾਸ ਜੁਲਕਾ, ਰਾਜਿੰਦਰ ਸਿੰਘ ਲਾਡੀ ਪ੍ਰਧਾਨ ਨਗਰ ਪੰਚਾਇਤ, ਵਿਕਰਮਜੀਤ ਸਿੰਘ ਵਿੱਕੀ, ਸਰਬਜੀਤ ਸਿੰਘ ਪੱਪਲ, ਸਰਬਜੀਤ ਸਿੰਘ, ਅਵਤਾਰ ਸਿੰਘ ਕੈਨੇਡਾ, ਹਰਜੀਤ ਸਿੰਘ, ਜਗਜੀਤ ਸਿੰਘ ਖਾਸਰੀਆ ਕੌਂਸਲਰ, ਪ੍ਰਿੰਸੀਪਲ ਸੇਵਾ ਸਿੰਘ, ਭੁਪਿੰਦਰ ਸਿੰਘ ਕੈਨੇਡਾ, ਸਵਰਨ ਸਿੰਘ, ਸੁਖਚੈਨ ਸਿੰਘ ਮੁਰੱਬੀਆ, ਰਵੀ ਮਾਸਕੋ, ਗੁਰਮੀਤ ਸਿੰਘ ਚੀਮਾ, ਸੰਗਤ ਸਿੰਘ ਸੁਦਾਮਾ, ਸਰੂਪ ਸਿੰਘ ਖਾਸਰੀਆ, ਰਾਜਵਿੰਦਰ ਸਿੰਘ ਜੈਦ, ਕੁਲਵੰਤ ਸਿੰਘ ਘੋਤੜਾ ਆਦਿ ਹਾਜ਼ਰ ਸਨ।


author

Gurdeep Singh

Content Editor

Related News