ਪਟਿਆਲਾ : ਦੋ ਕਾਰਾਂ ਟਕਰਾਈਆਂ, ਚਾਰ ਦੀ ਮੌਤ

05/18/2019 8:46:16 PM

ਪਟਿਆਲਾ, (ਬਲਜਿੰਦਰ)- ਜੀਰਕਪੁਰ-ਬਠਿੰਡਾ ਹਾਈਵੇ ’ਤੇ ਬੀਤੀ ਰਾਤ ਪਿੰਡ ਸ਼ੇਰ ਮਾਜਰਾ ਦੇ ਕੋਲ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਇਡਰ ਦੇ ਕੋਲ ਦੂਜੀ ਕਾਰ ਨਾਲ ਜਾ ਟਕਰਾਈ। ਜਿਸ ਵਿਚ ਦੋਨਾ ਕਾਰਾਂ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੋਹਿਤ ਉਮਰ 35ਸਾਲ ਅਤੇ ਰਾਜੀਵ ਗੋਇਲ ਉਮਰ 36 ਸਾਲ ਨਿਵਾਸੀ ਭਗਤਾ ਭਾਈ ਕਾ (ਬਠਿੰਡਾ) ਅਤੇ ਜਖਮੀ ਪੁਨੀਤ ਦੇ ਰੂਪ ਵਿਚ ਹੋਈ। ਇਹ ਤਿੰਨੇ ਇੱਕ ਗੱਡੀ ਵਿਚ ਸਵਾਰ ਸਨ। ਜਦੋਂ ਕਿ ਦੂਜੀ ਗੱਡੀ ਵਿਚ ਸਵਾਰ ਮਦਨ ਪਾਲ ਅਤੇ ਕਮਲ ਉਮਰ 29 ਸਾਲ ਦੀ ਮੌਤ ਹੋ ਗਈ, ਜਦੋਂ ਕਿ ਮਦਨ ਪਾਲ ਦਾ ਬੇਟਾ ਸਿਧਾਰਥ ਵਾਸੀ ਰਿਸਾਲਿਆ ਖੇਡ਼ਾ,ਸਿਰਸਾ (ਹਰਿਆਣਾ) ਜਖਮੀ ਹੋ ਗਿਆ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਕਾਲਾ ਚੌਂਕੀ ਦੇ ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਿਧਾਰਥ ਦੀ ਸ਼ਿਕਾਇਤ ਦੇ ਅਧਾਰ ’ਤੇ ਮੋਹਿਤ ਦੇ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਮੋਹਿਤ ਅਤੇ ਉਸ ਦੇ ਦੋਨੋ ਦੋਸਤ ਬਠਿੰਡਾ ਤੋਂ ਚੰਡੀਗਡ਼੍ਹ ਬਿਜਨਸ ਦੇ ਸਿਲਸਿਲੇ ਵਿਚ ਜਾ ਰਹੇ ਸਨ ਜਦੋਂ ਕਿ ਮਦਨ ਪਾਲਅਤੇ ਸਿਧਾਰਥ ਚੰਡੀਗਡ਼੍ਹ ਤੋਂ ਦਵਾਈ ਲੈ ਕੇ ਆ ਰਹੇ ਹਨ। ਇਥੇ ਸ਼ੇਰ ਮਾਜਰਾ ਦੇ ਕੋਲ ਮੋਹਿਤ ਦੀ ਕਾਰ ਬੇਕਾਬੂ ਹੋ ਕੇ ਡਿਵਾਇਡਰ ਪਾਰ ਕੇ ਸਿਧਾਰਥ ਦੀ ਕਾਰ ਨਾਲ ਜਾ ਟਕਰਾਈ। ਜਿਸ ਵਿਚ ਦੋਨਾ ਕਾਰਾਂ ਦੇ ਪਰਖੱਚੇ ਉਡ ਗਏ।


Arun chopra

Content Editor

Related News