ਮਾਨਸਾ ’ਚ ਅਵਾਰਾ ਕੁੱਤਿਆਂ ਦਾ ਕਹਿਰ, ਢਾਈ ਸਾਲ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਖਾਧਾ
Friday, Mar 25, 2022 - 11:35 AM (IST)
ਮਾਨਸਾ (ਸੰਦੀਪ ਮਿੱਤਲ) : ਮਾਨਸਾ ’ਚ ਅਵਾਰਾ ਕੁੱਤਿਆਂ ਵਲੋਂ ਇਕ ਢਾਈ ਸਾਲਾ ਮਾਸੂਮ ਬੱਚੀ ’ਤੇ ਹਮਲਾ ਕੀਤੇ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜ੍ਹਤ ਪਰਿਵਾਰ ਅਨੁਸਾਰ ਸਿਵਲ ਹਸਪਤਾਲ ‘ਚ ਉਸ ਨੂੰ ਇਲਾਜ ਲਈ ਲਿਜਾਇਆ ਗਿਆ ਸੀ, ਜਿਥੋਂ ਬੱਚੀ ਨੂੰ ਫਰਦੀਕੋਟ ਰੈਫ਼ਰ ਕਰ ਦਿੱਤਾ ਗਿਆ ਅਤੇ ਰਸਤੇ ’ਚ ਹੀ ਬੱਚੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਲੋਕ ਸਭਾ 'ਚ ਗੂੰਜਿਆ ਬੀ.ਬੀ.ਐੱਮ.ਬੀ. ਦਾ ਮੁੱਦਾ, ਡਾ. ਅਮਰ ਸਿੰਘ ਨੇ ਖੋਲ੍ਹੀਆਂ ਪੁਰਾਣੀਆਂ ਪਰਤਾਂ
ਜਾਣਕਾਰੀ ਅਨੁਸਾਰ ਰਮਦਿੱਤਾ ਚੌਕ ਨਜ਼ਦੀਕ ਜਵਾਹਰਕੇ ਰੋਡ ਡੀ.ਡੀ ਫੋਰਟ ਕੋਲ ਇਕ ਵਿਅਕਤੀ ਕ੍ਰਿਸ਼ਨ ਜੋ ਮਾਲੀ ਦਾ ਕੰਮ ਕਰਦਾ ਹੈ, ਦੀ ਢਾਈ ਸਾਲਾ ਬੱਚੀ ਅੰਮ੍ਰਿਤਾ ਜਦ ਘਰ ਅੱਗੇ ਖੇਡ ਰਹੀ ਸੀ ਤਾਂ ਇਸ ਦੌਰਾਨ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਬੁਰ੍ਹੀ ਤਰ੍ਹਾਂ ਜ਼ਖਮੀ ਹੋ ਗਈ। ਪੀੜ੍ਹਤ ਮਾਪਿਆਂ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਬੱਚੀ ਨੂੰ ਇਲਾਜ ਲਈ ਲੈ ਗਏ ਅਤੇ ਉਥੋਂ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ, ਪਰ ਬੱਚੀ ਦੀ ਰਸਤੇ ’ਚ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ
ਵਾਰਡ ਨੰਬਰ. 26 ਦੇ ਕੌਂਸਲਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਮਾਲੀ ਕ੍ਰਿਸ਼ਨ ਕੁਮਾਰ ਕਿਰਾਏ ’ਤੇ ਰਹਿੰਦਾ ਸੀ। ਉਸ ਦੀ ਬੱਚੀ ਜਦ ਖੇਡ ਰਹੀ ਸੀ ਤਾਂ ਉਸ ‘ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਪਰ ਜੇਕਰ ਹਸਪਤਾਲ ’ਚ ਇਲਾਜ ਸਹੀ ਸਮੇਂ ’ਤੇ ਹੋ ਜਾਂਦਾ ਤਾਂ ਉਸ ਦੀ ਜਾਨ ਬਚ ਜਾਂਦੀ। ਉਨ੍ਹਾਂ ਮੰਗ ਕੀਤੀ ਕਿ ਬੱਚੀ ਦੇ ਮਾਪਿਆਂ ਦੀ ਮਦਦ ਕੀਤੀ ਜਾਵੇ ਅਤੇ ਹਸਪਤਾਲ ’ਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਿਸੇ ਨੂੰ ਮੁਸ਼ਕਿਲ ਸਮੇਂ ਕਿਸੇ ਹੋਰ ਹਸਪਤਾਲ 'ਚ ਨਾ ਜਾਣਾ ਪਵੇ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ