ਅਹਿਮ ਖ਼ਬਰ: ਟਵਿੱਟਰ ਨੇ ਫ਼ਿਰ ਬੰਦ ਕੀਤੇ ਕਿਸਾਨ ਅੰਦੋਲਨ ਦੀ ਹਾਮੀ ਭਰਦੇ ਅਕਾਉਂਟ
Thursday, Feb 04, 2021 - 06:12 PM (IST)
![ਅਹਿਮ ਖ਼ਬਰ: ਟਵਿੱਟਰ ਨੇ ਫ਼ਿਰ ਬੰਦ ਕੀਤੇ ਕਿਸਾਨ ਅੰਦੋਲਨ ਦੀ ਹਾਮੀ ਭਰਦੇ ਅਕਾਉਂਟ](https://static.jagbani.com/multimedia/2016_6image_11_37_325420000twiter.jpg)
ਪਟਿਆਲਾ (ਪਰਮੀਤ) : ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਨੇ ਕਿਸਾਨ ਸੰਘਰਸ਼ ਨਾਲ ਜੁੜੇ ਅਕਾਉਂਟ ਫਿਰ ਤੋਂ ਬੰਦ ਕਰ ਦਿੱਤੇ ਹਨ।ਇਹ ਮੁਹਿੰਮ ਨੂੰ ਵੇਖ ਰਹੇ ਮਾਣਿਕ ਗੋਇਲ ਨੇ ਦੱਸਿਆ ਕਿ ਟਵਿੱਟਰ ਨੇ ਇਹ ਕਾਰਵਾਈ ਕੇਂਦਰ ਸਰਕਾਰ ਵੱਲੋਂ ਧਮਕੀ ਦੇਣ ਤੋਂ ਬਾਅਦ ਕੀਤੀ ਹੈ। ਉਸ ਨੇ ਦੱਸਿਆ ਕਿ ਟਰੈਕਟਰ ਟੂ ਟਵਿੱਟਰ ਦੇ ਨਾਲ -ਨਾਲ ਉਨ੍ਹਾਂ ਵੱਲੋਂ ਬਣਾਏ ਬੈਕਅਪ ਖਾਤੇ ਤੇ ਮੁਹਿੰਮ ਨਾਲ ਜੁੜੇ ਕਈ ਨਿੱਜੀ ਖਾਤੇ ਵੀ ਬੰਦ ਕਰ ਦਿੱਤੇ ਗਏ ਹਨ। ਟਵਿੱਟਰ ਨੇ ਕੁਝ ਦਿਨ ਪਹਿਲਾਂ ਵੀ ਕਿਸਾਨ ਸੰਘਰਸ਼ ਨਾਲ ਜੁੜੇ ਅਕਾਉਂਟ ਸਸਪੈਂਡ ਕਰ ਦਿੱਤੇ ਸਨ ਪਰ ਸੋਸ਼ਲ ਮੀਡੀਆ ’ਤੇ ਤੂਫਾਨ ਉਠਣ ਮਗਰੋਂ ਦੇਰ ਰਾਤ ਇਹ ਬਹਾਲ ਕਰ ਦਿੱਤੇ ਗਏ ਸਨ।
ਇਹ ਵੀ ਪੜ੍ਹੋ: Corona Vaccination: ਜਲੰਧਰ ’ਚ ਇਨ੍ਹਾਂ ਫਰੰਟ ਲਾਈਨਰ ਅਧਿਕਾਰੀਆਂ ਨੇ ਲਗਵਾਇਆ ਕੋਰੋਨਾ ਟੀਕਾ
ਕੱਲ੍ਹ ਕੇਂਦਰ ਸਰਕਾਰ ਨੇ ਟਵਿੱਟਰ ਨੂੰ ਹਦਾਇਤ ਕੀਤੀ ਸੀ ਕਿ ਉਹ ਕਿਸਾਨਾਂ ਦੀ ਨਸਲਕੁਸ਼ੀ ਹੈਸ਼ਟੈਗ ਨਾਲ ਸਬੰਧਤ ਸਮੱਗਰੀ ਤੇ ਖਾਤਿਆਂ ਨੂੰ ਹਟਾਏ। ਸਰਕਾਰ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਟਵਿੱਟਰ ਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਨਾ ਕੀਤਾ ਤਾਂ ਫਿਰ ਮਾਈਕਰੋਬਲਾਗਿੰਗ ਸਾਈਟ ਖਿਲਾਫ ਸਜ਼ਾ ਯੋਗ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਮਾਂ ਦੇ ਪ੍ਰਤੀ ਪੁੱਤਰ ਦਾ ਅਜਿਹਾ ਪਿਆਰ, ਬਰਸੀ ਮੌਕੇ ਖ਼ਰੀਦਿਆ ਚੰਨ ’ਤੇ ਪਲਾਟ