ਵਾੜ ਹੀ ਖੇਤ ਨੂੰ ਖਾਣ ਲੱਗੀ : ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਛੱਡ ਦਿੱਤੇ ਬਿਨਾਂ ਬਿੱਲ ਦੇ ਟਰੱਕ

Thursday, Sep 21, 2023 - 02:23 AM (IST)

ਵਾੜ ਹੀ ਖੇਤ ਨੂੰ ਖਾਣ ਲੱਗੀ : ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਛੱਡ ਦਿੱਤੇ ਬਿਨਾਂ ਬਿੱਲ ਦੇ ਟਰੱਕ

ਲੁਧਿਆਣਾ (ਸੇਠੀ)- ਭ੍ਰਿਸ਼ਟਾਚਾਰ ਮੁਕਤ ਦਾ ਦਾਅਵਾ ਕਰਨ ਵਾਲੀ ਸੂਬਾ ਸਰਕਾਰ ਦੇ ਰਾਜ ’ਚ ਉੱਚ ਅਧਿਾਕਰੀਆਂ ਦੀਆਂ ਸਿਫਾਰਸ਼ਾਂ ’ਤੇ ਜ਼ਬਤ ਕੀਤੇ ਟਰੱਕ ਛੱਡੇ ਜਾ ਰਹੇ ਹਨ। ਅੱਜ ਕੱਲ ਵ੍ਹਟਸਐਪ ’ਤੇ ਕੁਝ ਟਰੱਕ ਨੰਬਰ ਅਤੇ ਜਾਣਕਾਰੀ ਵਾਇਰਲ ਹੋ ਰਹੀ ਹੈ ਕਿ ਹਾਲ ਹੀ ਵਿਚ ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਜ਼ਬਤ ਟਰੱਕਾਂ ਨੂੰ ਬਿਨਾਂ ਜੁਰਮਾਨਾ ਵਸੂਲੇ ਛੱਡ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੇਲ ਇੰਜਣ ਲੀਹੋਂ ਲੱਥਿਆ, ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ

ਬੀਤੇ ਦਿਨੀਂ ਮੋਬਾਇਲ ਵਿੰਗ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕਰਦੇ ਹੋਏ ਕਈ ਗੱਡੀਆਂ ਬਿਨਾਂ ਬਿੱਲ ਅਤੇ ਬੋਗਸ ਬਿੱਲਾਂ ਦੇ ਫੜੀਆਂ ਗਈਆਂ ਸਨ, ਜਿਨ੍ਹਾਂ ਵਿਚ ਸਕ੍ਰੈਪ ਮਾਲ ਹੋਣ ਦਾ ਦਾਅਵਾ ਕੀਤਾ ਗਿਆ। ਇਸ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜ਼ਬਤ ਕੀਤੇ ਗਏ ਇਨ੍ਹਾਂ ਟਰੱਕਾਂ ’ਚੋਂ ਕੁਝ ਨੂੰ ਉੱਚ ਅਧਿਕਾਰੀਆਂ ਦੇ ਹੁਕਮਾਂ ਨਾਲ ਘੱਟ ਪੈਨਲਟੀ ਅਤੇ ਕੁਝ ਨੂੰ ਬਿਨਾਂ ਜੁਰਮਾਨਾ ਲਏ ਹੀ ਛੱਡ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - 'ਪੰਜਾਬ 'ਚ ਹੋ ਸਕਦੈ ਅੱਤਵਾਦੀ ਹਮਲਾ'! ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ

ਜਾਣਕਾਰੀ ਮੁਤਾਬਕ ਉਕਤ ਗੱਡੀਆਂ ਦੇ ਨੋਟਿਸ ਕੱਟ ਦਿੱਤੇ ਗਏ ਸਨ ਪਰ ਫਿਰ ਵੀ ਇਕ ਉੱਚ ਅਧਿਕਾਰੀ ਦੀ ਫੋਨ ਕਾਲ ’ਤੇ ਛੱਡ ਦਿੱਤੇ ਗਏ। ਜਾਣਕਾਰੀ ਇਹ ਵੀ ਮਿਲੀ ਹੈ ਕਿ ਬੋਗਸ ਬਿੱਲਾਂ ਦੇ ਨਾਲ ਫੜੀਆਂ ਗਈਆਂ ਉਕਤ ਗੱਡੀਆਂ ਨੂੰ ਛੱਡਣ ’ਤੇ ਉਨ੍ਹਾਂ ਬੋਗਸ ਬਿੱਲਾਂ ਨੂੰ ਹੀ ਅਸਲ ਮੰਨ ਕੇ ਛੱਡ ਦਿੱਤਾ ਗਿਆ। ਇਸੇ ਦੇ ਨਾਲ ਫੜੀਆਂ ਜਾਣ ਵਾਲੀਆਂ ਬਾਕੀ ਗੱਡੀਆਂ ਨੂੰ 72 ਫੀਸਦੀ ਜੁਰਮਾਨਾ ਲਗਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਸਾਬਕਾ ਭਾਜਪਾ ਵਿਧਾਇਕ ਨੇ ਫੜਿਆ 'ਆਪ' ਦਾ ਪੱਲਾ, ਜਾਖੜ ਨੂੰ ਪਾਰਟੀ 'ਚ ਸ਼ਾਮਲ ਕਰਨ ਤੋਂ ਸਨ ਨਾਰਾਜ਼

ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰੈਵੇਨਿਊ ਦੀ ਸੁਰੱਖਿਆ ਕਰਨ ਵਾਲੇ ਵਿਭਾਗ ਦੇ ਉੱਚ ਅਧਿਕਾਰੀ ਹੀ ਟੈਕਸ ਚੋਰਾਂ ਨਾਲ ਮਿਲੀਭੁਗਤ ਕਰ ਕੇ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਪਹੁੰਚਾ ਰਹੇ ਹਨ। ਰੈਵੇਨਿਊ ਨੂੰ ਬਚਾਉਣ ਲਈ ਸਰਕਾਰ ਨੂੰ ਅਜਿਹੇ ਉੱਚ ਅਧਿਕਾਰੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੇ ਨਾਲ ਹੀ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ - ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਟਰੂਡੋ ਦੇ ਦੋਸ਼ਾਂ 'ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ

ਵਾਇਰਲ ਫੋਟੋ ’ਚ ਇਹ ਹੈ ਟਰੱਕ ਨੰਬਰ ਪੀ. ਪੀ. 03 ਏ. ਜੇ. 9727, ਪੀ. ਬੀ. 10 ਜੀ. ਕੇ. 1875, ਯੂ. ਪੀ. 36 ਟੀ 9054, ਯੂ. ਪੀ. 78 ਸੀ. ਟੀ. 0238, ਯੂ. ਪੀ. 50 ਬੀ. ਟੀ. 8428, ਪੀ. ਬੀ. 65 ਏ. ਡੀ. 9113 ਹਨ, ਜਦੋਂਕਿ ਸੁਣਨ ਵਿਚ ਇਹ ਵੀ ਆ ਰਿਹਾ ਹੈ ਕਿ ਕਈ ਹੋਰ ਟਰੱਕ ਵੀ ਇਸ ਸ਼੍ਰੇਣੀ ’ਚ ਸ਼ਾਮਲ ਹਨ। ਜਦੋਂ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਕਰ ਕੇ ਮਾਮਲੇ ਸਬੰਧੀ ਗੱਲਬਾਤ ਕਰਨ ਦਾ ਯਤਨ ਕੀਤਾ ਗਿਆ ਤਾਂ ਕਿਸੇ ਵੀ ਉੱਚ ਅਧਿਕਾਰੀ ਨੇ ਕਾਲ ਨਹੀਂ ਚੁੱਕੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News