ਟਰੱਕ ਯੂਨੀਅਨ ਕਰੇਗੀ ਆਪ੍ਰੇਟਰਾਂ ਦੇ ਹਿੱਤਾਂ ਦੀ ਪਹਿਰੇਦਾਰੀ : ਯੂਨੀਅਨ ਆਗੂ
Friday, Nov 24, 2017 - 04:31 PM (IST)

ਬੱਧਨੀ ਕਲਾਂ (ਮਨੋਜ/ਗੋਪੀ ਰਾਊਕੇ) - ਬੀਤੇ ਕਣਕ ਦੇ ਸੀਜ਼ਨ ਦੌਰਾਨ ਟਰੱਕ ਆਪ੍ਰੇਟਰਾਂ ਵੱਲੋਂ ਮਾਲ ਦੀ ਕੀਤੀ ਢੋਆ-ਢੁਆਈ ਦਾ ਬਣਦਾ ਮਾਲ ਭਾੜਾ ਅੱਜ ਯੂਨੀਅਨ 'ਤੇ ਕਾਬਜ਼ ਮੀਤਾ-ਪੱਪੀ ਗਰੁੱਪ ਵੱਲੋਂ ਆਪ੍ਰੇਟਰਾਂ ਨੂੰ ਵੰਡਿਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਯੂਨੀਅਨ ਦੇ ਆਗੂ ਅਤੇ ਜਾਟ ਮਹਾਸਭਾ ਬਲਾਕ ਬੱਧਨੀ ਕਲਾਂ ਦੇ ਪ੍ਰਧਾਨ ਜਸਵੰਤ ਸਿੰਘ ਪੱਪੀ ਅਤੇ ਜ਼ਿਲਾ ਕਾਂਗਰਸ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਮੀਤਾ ਰਣੀਆ ਨੇ ਦੱਸਿਆ ਕਿ ਟਰੱਕ ਯੂਨੀਅਨ ਵੱਲੋਂ ਆਪ੍ਰੇਟਰਾਂ ਦੇ ਹਿੱਤਾਂ ਦੀ ਡਟ ਕੇ ਪਹਿਰੇਦਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਜਿੱਥੇ ਝੋਨੇ ਦੀ ਢੋਆ-ਢੁਆਈ ਦਾ ਕੰਮ ਸਮੇਂ ਸਿਰ ਨਿਬੇੜਿਆ ਹੈ, ਉੱਥੇ ਹੀ ਜਲਦ ਇਸ ਦਾ ਭਾੜਾ ਵੀ ਆਪ੍ਰੇਟਰਾਂ ਨੂੰ ਵੰਡਿਆ ਜਾਵੇਗਾ। ਇਸ ਸਮੇਂ ਯੂਨੀਅਨ ਦੇ ਮੈਂਬਰ ਬਲਦੇਵ ਸਿੰਘ ਅਤੇ ਵੱਡੀ ਗਿਣਤੀ 'ਚ ਆਪ੍ਰੇਟਰ ਹਾਜ਼ਰ ਸਨ।